ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਬੋਲੇ- ਅਰਵਿੰਦਰ ਸਿੰਘ ਲਵਲੀ
ਨਵੀਂ ਦਿੱਲੀ, 29 ਅਪ੍ਰੈਲ-ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ 'ਤੇ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਪੀ.ਸੀ.ਸੀ. (ਸਟੇਟ ਕਾਂਗਰਸ ਕਮੇਟੀ) ਦੀ ਮਾਣ-ਮਰਿਆਦਾ ਬਣਾਈ ਰੱਖਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਮੀਦਵਾਰਾ ਦੀ ਘੋਸ਼ਣਾ ਤੋਂ ਪਹਿਲਾਂ ਘੱਟੋ-ਘੱਟ ਪੀ.ਸੀ.ਸੀ. ਨੂੰ ਦੱਸ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਇੰਝ ਨਹੀਂ ਕੀਤਾ। ਮੈਂ ਇਹ ਹਲਾਤਾਂ 'ਚ ਪੀ. ਸੀ.ਸੀ. ਨਾਲ ਕੰਮ ਨਹੀਂ ਕਰ ਸਕਦਾ।