ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਦੀ ਮੌਤ
ਸਮਾਧ ਭਾਈ, 25 ਅਪ੍ਰੈਲ (ਜਗਰੂਪ ਸਿੰਘ ਸਰੋਆ)- ਬੀਤੀ ਰਾਤ 9 ਵਜੇ ਦੇ ਕਰੀਬ ਪਿੰਡ ਸਮਾਧ ਭਾਈ ਵਿਖੇ ਦੀਦਾਰ ਸਿੰਘ ਵਾਲਾ ਪਾਸੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਸਾਹਮਣੇ ਤੋਂ ਆ ਰਹੀ ਕੰਬਾਈਨ ਦੇ ਕਟਰ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੱਗਾ ਸਿੰਘ ਵਾਸੀ ਸਮਾਧ ਭਾਈ ਕੰਬਾਈਨ ਨੂੰ ਆਪਣੇ ਘਰ ਵਾਪਸ ਲਿਜਾ ਰਿਹਾ ਸੀ ਕਿ ਘਰ ਦੇ ਨਜ਼ਦੀਕ ਹੀ ਸਾਹਮਣੇ ਤੋਂ ਆ ਰਹੇ ਨੌਜਵਾਨ ਗੁਰਾ ਸਿੰਘ (38) ਪੁੱਤਰ ਜੋਗਾ ਸਿੰਘ ਅਤੇ ਮਨੀ ਸਿੰਘ (22) ਪੁੱਤਰ ਪਿਆਰਾ ਸਿੰਘ ਵਾਸੀ ਸਮਾਧ ਭਾਈ ਦਾ ਮੋਟਰਸਾਈਕਲ ਕੰਬਾਈਨ ਦੇ ਕਟਰ ਨਾਲ ਟਕਰਾ ਗਿਆ। ਜਿਸ ਕਾਰਨ ਮਨੀ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਗੁਰਾ ਸਿੰਘ ਨੂੰ ਐਬੂਲੈਂਸ ਰਾਹੀਂ ਜਦ ਮੋਗਾ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਸਤੇ ਵਿਚ ਦਮ ਤੋੜ ਦਿੱਤਾ। ਇਸ ਘਟਨਾ ਸੰਬੰਧੀ ਥਾਣਾ ਬਾਘਾ ਪੁਰਾਣਾ ਦੀ ਪੁਲਿਸ ਕਾਰਵਾਈ ਕਰ ਰਹੀ ਹੈ।