JALANDHAR WEATHER

ਅੱਗ ਲੱਗਣ ਨਾਲ ਅੱਠ ਏਕੜ ਕਣਕ 'ਤੇ 6 ਏਕੜ ਕਰੀਬ ਨਾੜ ਸੜ ਕੇ ਸਵਾਹ

ਕੋਟਫ਼ਤੂਹੀ, 27 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਨਜ਼ਦੀਕੀ ਪਿੰਡ ਮੁਖਸ਼ੂਸਪੁਰ ਦੁਪਹਿਰ ਦੇ ਸਮੇਂ ਅੱਗ ਲੱਗਣ ਨਾਲ ਅੱਠ ਏਕੜ ਦੇ ਕਰੀਬ ਕਣਕ ਦੀ ਫ਼ਸਲ ਤੇ 6 ਏਕੜ ਦੇ ਕਰੀਬ ਕਣਕ ਦੀ ਨਾੜ ਸੜ ਕੇ ਸਵਾਹ ਹੋ ਗਈ। ਲਾਗੇ ਦੇ ਕਿਸਾਨਾਂ ਨੇ ਟਰੈਕਟਰਾਂ ਨਾਲ ਆਸ-ਪਾਸ ਦੇ ਖੇਤਾਂ ਨੂੰ ਵਾਹ ਕੇ ਮਸਾਂ ਅੱਗ ਉੱਪਰ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਖੇਤਾਂ 'ਚ ਬਿਜਲੀ ਦੀ ਸਪਲਾਈ ਵਾਲੀ ਲਾਈਨ ਵਿਚ ਸੰਪਰਕ ਹੋਣ ਨਾਲ ਡਿੱਗੀਆਂ ਚੰਗਿਆੜੀਆਂ ਨਿਕਲੀਆਂ ਜਿਸ ਕਾਰਨ ਖੇਤਾਂ 'ਚ ਅੱਗ ਲੱਗ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ