29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਵਿਸ਼ਵ ਕੱਪ ਲਈ ਰਗਬੀ ਗੇਂਦਾਂ ਜਲੰਧਰੋਂ ਭੇਜਣੀਆਂ ਮਾਣ ਵਾਲੀ ਗੱਲ - CM ਮਾਨ

ਜਲੰਧਰ, 11 ਜੂਨ-CM ਮਾਨ ਨੇ ਕਿਹਾ ਕਿ ਅੱਜ ਇਥੋਂ ਜਲੰਧਰ ਤੋਂ 25,000 ਰਗਬੀ ਗੇਂਦਾਂ ਦੀ ਖੇਪ ਲੰਡਨ ਭੇਜੀ...

ਅਜੀਤ ਡੈਸਕ 11-06-2025

ਜਲੰਧਰ, 11 ਜੂਨ-CM ਮਾਨ ਨੇ ਕਿਹਾ ਕਿ ਅੱਜ ਇਥੋਂ ਜਲੰਧਰ ਤੋਂ 25,000 ਰਗਬੀ ਗੇਂਦਾਂ ਦੀ ਖੇਪ ਲੰਡਨ ਭੇਜੀ ਗਈ ਹੈ। ਰਗਬੀ ਵਰਲਡ ਕੱਪ ਜਲੰਧਰ ਵਿਚ ਬਣੀਆਂ ਰਗਬੀ ਗੇਂਦਾਂ ਨਾਲ ਖੇਡਿਆ ਗਿਆ ਹੈ। ਕ੍ਰਿਕਟ ਵਰਲਡ ਕੱਪ ਜਲੰਧਰ ਵਿਚ ਬਣੇ ਬੱਲੇ ਅਤੇ ਗੇਂਦਾਂ ਨਾਲ ਖੇਡਿਆ ਗਿਆ ਹੈ। ਚੋਣ ਪ੍ਰਚਾਰ ਦੌਰਾਨ ਵੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਲੰਧਰ ਨੂੰ ਸਪੋਰਟਸ ਹੱਬ ਵਜੋਂ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। 

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਹੁਣੇ ਹੀ ਇੰਗਲੈਂਡ ਵਿਚ ਰਗਬੀ ਵਿਸ਼ਵ ਕੱਪ ਲਈ 25,000 ਰਗਬੀ ਗੇਂਦਾਂ ਵਾਲੇ ਇਕ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਹ ਪੰਜਾਬ ਅਤੇ ਜਲੰਧਰ ਲਈ ਬਹੁਤ ਮਾਣ ਵਾਲੀ ਗੱਲ ਹੈ। ਇਕ ਸਮਾਂ ਸੀ ਜਦੋਂ ਜਲੰਧਰ ਵਿਚ ਵੱਡੇ ਪੱਧਰ 'ਤੇ ਖੇਡਾਂ ਦੇ ਸਾਮਾਨ ਬਣਾਏ ਜਾਂਦੇ ਸਨ ਪਰ ਇਸ ਦੌਰਾਨ ਨਸ਼ਿਆਂ ਦੀ ਦੁਰਵਰਤੋਂ ਅਤੇ ਸੱਤਾ ਵਿਚ ਆਈਆਂ ਸਰਕਾਰਾਂ ਕਾਰਨ, ਇਹ ਸਾਰਾ ਕੰਮ ਰੁਕ ਗਿਆ। ਹੁਣ, ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਸਾਰੇ ਉਦਯੋਗਾਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਇਥੇ ਮੌਜੂਦਾ ਉਦਯੋਗਾਂ ਨੂੰ ਪ੍ਰਫੁੱਲਤ ਕੀਤਾ ਜਾਵੇ।

ਪਿਛਲੀ ਖ਼ਬਰ 23 ਜ਼ਖਮੀ ਭਾਰਤੀਆਂ ਨੂੰ ਨੈਰੋਬੀ ਕੀਤਾ ਤਬਦੀਲ - ਭਾਰਤੀ ਦੂਤਾਵਾਸ ਕਤਰ ਅਗਲੀ ਖ਼ਬਰ CM ਮਾਨ ਤੇ ਕੇਜਰੀਵਾਲ ਵਲੋਂ ਬਰਲਟਨ ਪਾਰਕ ਵਿਖੇ ਸਪੋਰਟਸ ਹੱਬ ਦਾ ਉਦਘਾਟਨ