ਬਠਿੰਡਾ, 12 ਜੂਨ- ਸੋਸ਼ਲ ਮੀਡੀਆ ’ਤੇ ਵਾਇਰਲ ਪੰਜਾਬ ਦੀ ਕਮਲ ਕੌਰ ਉਰਫ਼ ਕੰਚਨ ਤਿਵਾੜੀ ਦੀ ਮੌਤ ਹੋ ਗਈ ਹੈ। ਕੱਲ੍ਹ, ਬੁੱਧਵਾਰ ਨੂੰ ਉਸਦੀ ਲਾਸ਼ ਬਠਿੰਡਾ ਵਿਚ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਇਕ ਕਾਰ ਪਾਰਕਿੰਗ ਵਿਚੋਂ ਮਿਲੀ ਸੀ। ਉਦੋਂ ਉਸ ਦੀ ਪਛਾਣ ਨਹੀਂ ਹੋ ਸਕੀ ਸੀ। ਅੱਜ ਇਹ ਖੁਲਾਸਾ ਹੋਇਆ ਕਿ ਇਹ ਲਾਸ਼ ਕਮਲ ਕੌਰ ਦੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤਾ ਹੈ। ਮਾਮਲੇ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ। ਉਹ ਅਕਸਰ ਇੰਸਟਾਗ੍ਰਾਮ ’ਤੇ ਵਿਵਾਦਪੂਰਨ ਰੀਲਾਂ ਬਣਾਉਂਦੀ ਸੀ। ਇੰਸਟਾਗ੍ਰਾਮ ’ਤੇ ਉਸ ਦੇ 3.86 ਲੱਖ ਫਾਲੋਅਰ ਹਨ।
ਤਾਜ਼ਾ ਖ਼ਬਰਾਂ
Free
ਇੰਸਟਾਗ੍ਰਾਮ ’ਤੇ ਵਾਇਰਲ ਕਮਲ ਕੌਰ ਦੀ ਗੱਡੀ ’ਚੋਂ ਮਿਲੀ ਲਾਸ਼
ਬਠਿੰਡਾ, 12 ਜੂਨ- ਸੋਸ਼ਲ ਮੀਡੀਆ ’ਤੇ ਵਾਇਰਲ ਪੰਜਾਬ ਦੀ ਕਮਲ ਕੌਰ ਉਰਫ਼ ਕੰਚਨ ਤਿਵਾੜੀ ਦੀ ਮੌਤ ਹੋ ਗਈ ਹੈ। ਕੱਲ੍ਹ, ਬੁੱਧਵਾਰ ਨੂੰ ਉਸਦੀ ਲਾਸ਼ ਬਠਿੰਡਾ ਵਿਚ ਚੰਡੀਗੜ੍ਹ ਨੈਸ਼ਨਲ....
ਅਜੀਤ ਡੈਸਕ
12-06-2025