24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਭਾਣਜੇ ਵਲੋਂ ਮਾਮੇ ਨੂੰ ਮਾਰੀ ਗੋਲੀ, ਹੋਈ ਮੌਤ

ਮੱਲਾਂਵਾਲਾ, (ਫ਼ਿਰੋਜ਼ਪੁਰ), 13 ਜੂਨ (ਬਲਬੀਰ ਸਿੰਘ ਜੋਸਨ)- ਫ਼ਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਵਿਖੇ ਇਕ ਭਾਣਜੇ ਵਲੋਂ ਆਪਣੇ ਸਕੇ ਮਾਮੇ ਨੂੰ ਗੋਲੀ ਮਾਰ ਕੇ ਮਾਰਨ ਦਾ ਮਾਮਲਾ ਸਾਹਮਣੇ....

ਅਜੀਤ ਡੈਸਕ 13-06-2025

ਮੱਲਾਂਵਾਲਾ, (ਫ਼ਿਰੋਜ਼ਪੁਰ), 13 ਜੂਨ (ਬਲਬੀਰ ਸਿੰਘ ਜੋਸਨ)- ਫ਼ਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਵਿਖੇ ਇਕ ਭਾਣਜੇ ਵਲੋਂ ਆਪਣੇ ਸਕੇ ਮਾਮੇ ਨੂੰ ਗੋਲੀ ਮਾਰ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਜਿਲਾ ਫਿਰੋਜ਼ਪੁਰ ਦੇ ਪਿੰਡ ਅਕੂ ਮਸਤੇ ਕੇ ਵਿਖ਼ੇ ਮੁਖਤਿਆਰ ਸਿੰਘ ਆਪਣੇ ਖੇਤ ਵਿਚ ਸੁਹਾਗਾ ਮਾਰ ਰਿਹਾ ਸੀ ਤਾਂ ਵੱਟ ਨੂੰ ਲੈ ਕੇ ਮਾਮੇ ਤੇ ਭਾਣਜੇ ਵਿਚ ਤੂੰ ਤੂੰ-ਮੈਂ ਮੈਂ ਹੋ ਗਈ, ਜਿਸ ਕਾਰਨ ਉਸ ਦੇ ਭਾਣਜੇ ਵਲੋਂ ਆਪਣੇ ਮਾਮੇ ਮੁਖਤਿਆਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਜਹਾਜ਼ ਹਾਦਸਾ: ਇਕੋ ਇਕ ਬਚੇ ਰਮੇਸ਼ ਦੇ ਘਰ ਵੱਡੀ ਗਿਣਤੀ ਪੁੱਜੇ ਲੋਕ ਅਗਲੀ ਖ਼ਬਰ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਪ੍ਰੋਸਣ ਤੋਂ ਨਾ ਹੱਟਣ ’ਤੇ ਮਹਿਰੋਂ ਦੇ ਸਾਥੀਆਂ ਨੇ ਕੀਤਾ ਕਮਲ ਕੌਰ ਦਾ ਕਤਲ