25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਸਿੱਖ ਕਤਲ-ਏ-ਆਮ ਪੀੜਤਾਂ ਦਾ ਲੁਧਿਆਣਾ ਵਿਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ

ਲੁਧਿਆਣਾ, 14 ਜੂਨ (ਜਗਮੀਤ ਸਿੰਘ)- ਚਿਰਾਂ ਤੋਂ ਲਟਕ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਆ ਰਹੇ 84 ਸਿੱਖ ਕਤਲ-ਏ-ਆਮ ਪੀੜਤਾਂ ਵਲੋਂ ਅੱਜ ਲੁਧਿਆਣਾ ਵਿਚ ਆਪ ਉਮੀਦਵਾਰ ਸੰਜੀਵ ਅਰੋੜਾ ਦੇ ਦਫ਼ਤਰ ਬਾਹਰ....

ਅਜੀਤ ਡੈਸਕ 14-06-2025

ਲੁਧਿਆਣਾ, 14 ਜੂਨ (ਜਗਮੀਤ ਸਿੰਘ)- ਚਿਰਾਂ ਤੋਂ ਲਟਕ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਆ ਰਹੇ 84 ਸਿੱਖ ਕਤਲ-ਏ-ਆਮ ਪੀੜਤਾਂ ਵਲੋਂ ਅੱਜ ਲੁਧਿਆਣਾ ਵਿਚ ਆਪ ਉਮੀਦਵਾਰ ਸੰਜੀਵ ਅਰੋੜਾ ਦੇ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕਰਨ ਜਾਣ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਨੇ ਦੰਗਾ ਪੀੜਤਾਂ ਨੂੰ ਸੂਬਾ ਪ੍ਰਧਾਨ ਸੁਰਜੀਤ ਸਿੰਘ ਸਮੇਤ ਦੁਗਰੀ ਇਲਾਕੇ ਸਥਿਤ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰ ਲਿਆ। ਇਸ ਦੌਰਾਨ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਖੁਦ ਨੂੰ ਪੈਟਰੋਲ ਨਾਲ ਜਲਾ ਲੈਣਗੇ। ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਪੀੜਤਾਂ ਨੂੰ ਮੁੱਖ ਮੰਤਰੀ ਨਾਲ ਮਿਲਵਾਉਣ ਦੇ ਭਰੋਸੇ ਦੇ ਚਲਦੇ ਵਿਰੋਧ ਪ੍ਰਦਰਸ਼ਨ ਨੂੰ ਸ਼ਾਂਤ ਕੀਤਾ।

ਪਿਛਲੀ ਖ਼ਬਰ ਨੀਟ ਯੂ.ਜੀ. ਨਤੀਜਾ- ਰਾਜਸਥਾਨ ਦਾ ਮਹੇਸ਼ ਬਣਿਆ ਆਲ ਇੰਡੀਆ ਟਾੱਪਰ ਅਗਲੀ ਖ਼ਬਰ ਲੁਧਿਆਣਾ ’ਚ ਗਰਜੀ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ