30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜਲੰਧਰ: ਪਲਾਈਵੁੱਡ ਕਾਰੋਬਾਰੀ ਦੀ ਨੂੰਹ ਸੋਨਮ ਦਾ ਹੋਇਆ ਅੰਤਿਮ ਸੰਸਕਾਰ

ਜਲੰਧਰ, 17 ਜੂਨ-ਬੀਤੇ ਦਿਨ ਪਲਾਈਵੁੱਡ ਕਾਰੋਬਾਰੀ ਨਰੇਸ਼ ਤਿਵਾਰੀ ਦੀ ਨੂੰਹ ਸੋਨਮ ਤਿਵਾਰੀ...

ਅਜੀਤ ਡੈਸਕ 17-06-2025

ਜਲੰਧਰ, 17 ਜੂਨ-ਬੀਤੇ ਦਿਨ ਪਲਾਈਵੁੱਡ ਕਾਰੋਬਾਰੀ ਨਰੇਸ਼ ਤਿਵਾਰੀ ਦੀ ਨੂੰਹ ਸੋਨਮ ਤਿਵਾਰੀ ਦੀ ਲਾਸ਼ ਨਹਿਰ ਵਿਚੋਂ ਮਿਲਣ ਤੋਂ ਬਾਅਦ ਅੱਜ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸੋਨਮ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਤੀ ਮਨਦੀਪ ਤਿਵਾਰੀ ਉਰਫ਼ ਮਿੱਕੀ ਨੇ ਕੀਤਾ। ਦੁੱਖ ਦੀ ਇਸ ਘੜੀ ਵਿਚ ਕਈ ਆਗੂ ਨਰੇਸ਼ ਤਿਵਾਰੀ ਨਾਲ ਦੁੱਖ ਸਾਂਝਾ ਕਰਨ ਲਈ ਸ਼ਮਸ਼ਾਨਘਾਟ ਪਹੁੰਚੇ। ਜਿਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਕਾਰੋਬਾਰੀਆਂ ਨੇ ਸੋਨਮ ਨੂੰ ਅੰਤਿਮ ਵਿਦਾਇਗੀ ਦਿੱਤੀ। 39 ਸਾਲਾ ਸੋਨਮ ਦਾ ਵਿਆਹ ਮਨਦੀਪ ਤਿਵਾਰੀ ਨਾਲ ਹੋਇਆ ਸੀ। ਦੱਸ ਦਈਏ ਕਿ ਸੋਨਮ ਦੀ ਲਾਸ਼ ਸੋਮਵਾਰ ਨੂੰ ਗੋਇੰਦਵਾਲ ਸਾਹਿਬ ਨਦੀ ਤੋਂ ਬਰਾਮਦ ਹੋਈ ਸੀ। ਉਹ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਬਿਆਸ ਨੇੜੇ ਲਾਪਤਾ ਹੋ ਗਈ ਸੀ। ਸੋਨਮ ਦੇ ਲਾਪਤਾ ਹੋਣ ਤੋਂ ਬਾਅਦ, ਢਿਲਵਾਂ (ਅੰਮ੍ਰਿਤਸਰ) ਪੁਲਿਸ ਨੇ 40 ਘੰਟਿਆਂ ਬਾਅਦ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਤੋਂ ਲਾਸ਼ ਬਰਾਮਦ ਕੀਤੀ ਸੀ। 

ਪਿਛਲੀ ਖ਼ਬਰ ਸੋਨੀਆ ਗਾਂਧੀ ਦੀ ਪੇਟ ਦੀ ਇਨਫੈਕਸ਼ਨ ਹੋ ਰਹੀ ਠੀਕ - ਸਰ ਗੰਗਾ ਰਾਮ ਹਸਪਤਾਲ ਅਗਲੀ ਖ਼ਬਰ ਪਾਣੀਪਤ : ਸਿੰਮੀ ਕਤਲ ਕੇਸ 'ਚ ਇਕ ਦੋਸ਼ੀ ਗ੍ਰਿਫ਼ਤਾਰ