26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਮੈਂ ਹਾਰ ਵੀ ਜਾਵਾਂ ਤਾਂ ਦੁੱਖ ਨਹੀਂ- ਨੀਟੂ ਸ਼ਟਰਾਂਵਾਲਾ

ਲੁਧਿਆਣਾ, 19 ਜੂਨ- ਲੁਧਿਆਣਾ ਪੱਛਮੀ ’ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੀਟੂ ਸ਼ਟਰਾਂਵਾਲੇ ਨੇ ਕਿਹਾ ਕਿ ਜਿਸ ਨੂੰ ਮਰਜ਼ੀ ਵੋਟ ਪਾਓ, ਪਰ ਆਪਣੀ ਵੋਟ ਬਰਬਾਦ ਨਾ ਕਰੋ...

ਅਜੀਤ ਡੈਸਕ 19-06-2025

ਲੁਧਿਆਣਾ, 19 ਜੂਨ- ਲੁਧਿਆਣਾ ਪੱਛਮੀ ’ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੀਟੂ ਸ਼ਟਰਾਂਵਾਲੇ ਨੇ ਕਿਹਾ ਕਿ ਜਿਸ ਨੂੰ ਮਰਜ਼ੀ ਵੋਟ ਪਾਓ, ਪਰ ਆਪਣੀ ਵੋਟ ਬਰਬਾਦ ਨਾ ਕਰੋ। ਕਿਉਂਕਿ ਤੁਸੀਂ ਦੇਸ਼ ਦੇ ਨਾਗਰਿਕ ਹੋ। ਸਾਨੂੰ ਇਹ ਅਧਿਕਾਰ ਮਿਲਿਆ ਹੈ, ਸਾਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਅਧਿਕਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੋਟ ਪਾਓ। ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ 13 ਪਾਰਟੀਆਂ ਹਨ, ਮੈਂ ਇਕ ਪਾਸੇ ਇਕੱਲਾ ਹਾਂ। ਭਾਵੇਂ ਮੈਂ ਚੋਣ ਹਾਰ ਵੀ ਜਾਵਾਂ, ਮੈਂ ਦੁਖੀ ਨਹੀਂ ਹਾਂ। ਮੇਰਾ ਕੰਮ ਲੋਕਾਂ ਨੂੰ ਜਗਾਉਣਾ ਹੈ। ਮੈਂ 9 ਚੋਣਾਂ ਲੜੀਆਂ ਹਨ ਅਤੇ ਇਹ ਮੇਰੀ 10ਵੀਂ ਚੋਣ ਹੈ।

ਪਿਛਲੀ ਖ਼ਬਰ ਜਹਾਜ਼ ਹਾਦਸਾ : 210 ਪੀੜਤਾਂ ਦੀ ਡੀ.ਐੱਨ.ਏ. ਟੈਸਟ ਜ਼ਰੀਏ ਪਛਾਣ - ਰੁਸ਼ੀਕੇਸ਼ ਪਟੇਲ ਅਗਲੀ ਖ਼ਬਰ ਤਕਨੀਕੀ ਖ਼ਰਾਬੀ ਕਾਰਨ ਦਿੱਲੀ ਪਰਤਿਆ ਲੇਹ ਨੂੰ ਜਾ ਰਿਹੈ ਇੰਡੀਗੋ ਏਅਰਲਾਈਨ ਦਾ ਜਹਾਜ਼