24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਝਾਰਖੰਡ ਵਿਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਮਚਾਈ ਤਬਾਹੀ , 10 ਦੀ ਮੌਤ

ਰਾਂਚੀ, 19 ਜੂਨ - ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਤਬਾਹੀ ਮਚਾਈ ਹੈ। ਰਾਜ ਵਿਚ ਵੱਖ-ਵੱਖ ਘਟਨਾਵਾਂ ਵਿਚ ਭਾਰੀ ਬਾਰਿਸ਼ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ...

ਅਜੀਤ ਡੈਸਕ 19-06-2025

ਰਾਂਚੀ, 19 ਜੂਨ - ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਤਬਾਹੀ ਮਚਾਈ ਹੈ। ਰਾਜ ਵਿਚ ਵੱਖ-ਵੱਖ ਘਟਨਾਵਾਂ ਵਿਚ ਭਾਰੀ ਬਾਰਿਸ਼ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕਈ ਸ਼ਹਿਰਾਂ ਵਿਚ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ ਤੇ ਪੁਲ ਰੁੜ੍ਹ ਗਏ ਹਨ । ਕਈ ਥਾਵਾਂ 'ਤੇ ਫਸੇ ਲੋਕਾਂ ਨੂੰ ਬਚਾਉਣ ਲਈ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਤਾਇਨਾਤ ਕਰਨਾ ਪਿਆ ਹੈ। ਰਾਂਚੀ, ਹਜ਼ਾਰੀਬਾਗ, ਰਾਮਗੜ੍ਹ, ਜਮਸ਼ੇਦਪੁਰ, ਚਤਰਾ, ਸਿਮਡੇਗਾ ਵਰਗੇ ਸ਼ਹਿਰਾਂ ਵਿਚ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ। ਪੁਲ ਦੇ ਵਹਿਣ, ਘਰ ਢਹਿਣ, ਖੂਹ ਢਹਿਣ, ਬਿਜਲੀ ਡਿਗਣ ਅਤੇ ਸੜਕ ਹਾਦਸਿਆਂ ਦੀਆਂ 20 ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ ਹਨ।

 

ਪਿਛਲੀ ਖ਼ਬਰ ਵਿਧਾਨ ਸਭਾ ਉਪ-ਚੋਣਾਂ : 4 ਰਾਜਾਂ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸਮਾਪਤ, ਕੇਰਲ ਵਿਚ ਸਭ ਤੋਂ ਵੱਧ ਵੋਟਿੰਗ ਅਗਲੀ ਖ਼ਬਰ 'ਫਿਊਲ' ਦੀ ਕਮੀ ਕਾਰਨ ਗੁਹਾਟੀ-ਚੇਨਈ ਇੰਡੀਗੋ ਉਡਾਣ ਨੂੰ ਬੈਂਗਲੁਰੂ ਭੇਜਿਆ ਗਿਆ