24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦਲ ਖ਼ਾਲਸਾ ਦਾ ਇੰਸਟਾਗ੍ਰਾਮ ਖ਼ਾਤਾ ‘ਦਲ ਖਾਲਸਾ ਆਫ਼ਿਸ਼ੀਅਲ’ ਭਾਰਤ ’ਚ ਬੰਦ

ਅੰਮ੍ਰਿਤਸਰ, 21 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖਾਲਸਾ ਦਾ ਇੰਸਟਾਗਰਾਮ ਖਾਤਾ ‘ਦਲ ਖ਼ਾਲਸਾ ਆਫ਼ਿਸ਼ੀਅਲ’ ਭਾਰਤ ਸਰਕਾਰ ਵਲੋਂ ਬੰਦ ਕੀਤੇ ਜਾਣ ਦੀ ਸੂਚਨਾ....

ਅਜੀਤ ਡੈਸਕ 21-06-2025

ਅੰਮ੍ਰਿਤਸਰ, 21 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖਾਲਸਾ ਦਾ ਇੰਸਟਾਗਰਾਮ ਖਾਤਾ ‘ਦਲ ਖ਼ਾਲਸਾ ਆਫ਼ਿਸ਼ੀਅਲ’ ਭਾਰਤ ਸਰਕਾਰ ਵਲੋਂ ਬੰਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਹ ਖਾਤਾ ਅੱਜ ਬੰਦ ਕੀਤਾ ਗਿਆ। ਦਲ ਖਾਲਸਾ ਦੇ ਸੀਨੀਅਰ ਆਗੂ ਕਵਰਪਾਲ ਸਿੰਘ ਨੇ ਕਿਹਾ ਕਿ ਇਸ ਇੰਸਟਾਗ੍ਰਾਮ ਖਾਤੇ ਰਾਹੀਂ ਦਲ ਖਾਲਸਾ ਵਲੋਂ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਦੁਨੀਆ ਨੂੰ ਦਿਖਾਇਆ ਜਾ ਰਿਹਾ ਸੀ ਤੇ ਇਕ ਮਹੀਨਾ ਪਹਿਲਾਂ ਬਣੇ ਇਸ ਖਾਤੇ ਨੇ ਆਪਣੀ ਰੀਚ ਤਕਰੀਬਨ ਇਕ ਮਿਲੀਅਨ ਬਣਾ ਲਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਵਲੋਂ ਇਸ ਮੁਹਿੰਮ ਅਤੇ ਇੰਸਟਾਗਰਾਮ ਖਾਤੇ ਦੀ ਵਧ ਰਹੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਹ ਖਾਤਾ ਬੰਦ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਆਪਸੀ ਝਗੜੇ ਦੌਰਾਨ ਚੱਲੀ ਗੋਲੀ, ਇਕ ਜ਼ਖਮੀ ਅਗਲੀ ਖ਼ਬਰ ਚੋਰਾਂ ਨੇ ਸ਼ਰਾਬ ਦੇ ਠੇਕੇ ਵਿਚੋਂ ਲੱਖਾ‌ਂ‌ ਦੀ ਸ਼ਰਾਬ ਅਤੇ ਨਕਦੀ ਕੀਤੀ ਚੋਰੀ