24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਚੋਰਾਂ ਨੇ ਸ਼ਰਾਬ ਦੇ ਠੇਕੇ ਵਿਚੋਂ ਲੱਖਾ‌ਂ‌ ਦੀ ਸ਼ਰਾਬ ਅਤੇ ਨਕਦੀ ਕੀਤੀ ਚੋਰੀ

ਹਰੀਕੇ ਪੱਤਣ, (ਤਰਨਤਾਰਨ), 21 ਜੂਨ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 ਪਿੰਡ ਜੌਣੇਕੇ ਵਿਖੇ ਸਥਿਤ ਸ਼ਰਾਬ ਦੇ ਠੇਕੇ ਤੋਂ ਅਣਪਛਾਤੇ ਚੋਰਾਂ ਨੇ....

ਅਜੀਤ ਡੈਸਕ 21-06-2025

ਹਰੀਕੇ ਪੱਤਣ, (ਤਰਨਤਾਰਨ), 21 ਜੂਨ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 ਪਿੰਡ ਜੌਣੇਕੇ ਵਿਖੇ ਸਥਿਤ ਸ਼ਰਾਬ ਦੇ ਠੇਕੇ ਤੋਂ ਅਣਪਛਾਤੇ ਚੋਰਾਂ ਨੇ ਲੱਖਾਂ ਦੀ ਸ਼ਰਾਬ ਅਤੇ ਕਰੀਬ 5000 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਰਾਬ ਠੇਕੇਦਾਰ ਦੇ ਕਰਿੰਦੇ ਮੋਹਿਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ 10.30 ਵਜੇ ਦੇ ਕਰੀਬ ਠੇਕਾ ਬੰਦ ਕਰਕੇ ਚਲਾ ਗਿਆ ਤੇ ਜਦ ਸਵੇਰੇ ਆ ਕੇ ਦੇਖਿਆ ਤਾਂ ਠੇਕੇ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਠੇਕੇ ਵਿਚ ਪਈ ਸ਼ਰਾਬ ਵਿਚੋਂ 3 ਲੱਖ 30 ਹਜ਼ਾਰ ਰੁਪਏ ਦੀ ਸ਼ਰਾਬ ਅਤੇ ਗੱਲੇ ਵਿਚ ਪਈ 5000 ਰੁਪਏ ਦੀ ਨਕਦੀ ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਦਲ ਖ਼ਾਲਸਾ ਦਾ ਇੰਸਟਾਗ੍ਰਾਮ ਖ਼ਾਤਾ ‘ਦਲ ਖਾਲਸਾ ਆਫ਼ਿਸ਼ੀਅਲ’ ਭਾਰਤ ’ਚ ਬੰਦ ਅਗਲੀ ਖ਼ਬਰ ਬਿਹਾਰ ’ਚ ਵਧੀ ਵਿਧਵਾ, ਬਜ਼ੁਰਗ ਤੇ ਦਿਵਿਆਂਗ ਪੈਨਸ਼ਨ