24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਬਿਹਾਰ ’ਚ ਵਧੀ ਵਿਧਵਾ, ਬਜ਼ੁਰਗ ਤੇ ਦਿਵਿਆਂਗ ਪੈਨਸ਼ਨ

ਪਟਨਾ, 21 ਜੂਨ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵਿਟਰ ’ਤੇ ਪੋਸਟ ਕਰ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ, ਵਿਧਵਾ ਔਰਤਾਂ, ਬਜ਼ੁਰਗਾਂ ਅਤੇ ਦਿਵਿਾਂਗ ਨੂੰ ਹੁਣ ਹਰ ਮਹੀਨੇ 400 ਰੁਪਏ....

ਅਜੀਤ ਡੈਸਕ 21-06-2025

ਪਟਨਾ, 21 ਜੂਨ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵਿਟਰ ’ਤੇ ਪੋਸਟ ਕਰ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ, ਵਿਧਵਾ ਔਰਤਾਂ, ਬਜ਼ੁਰਗਾਂ ਅਤੇ ਦਿਵਿਾਂਗ ਨੂੰ ਹੁਣ ਹਰ ਮਹੀਨੇ 400 ਰੁਪਏ ਦੀ ਬਜਾਏ 1100 ਰੁਪਏ ਦੀ ਪੈਨਸ਼ਨ ਮਿਲੇਗੀ। ਸਾਰੇ ਲਾਭਪਾਤਰੀਆਂ ਨੂੰ ਜੁਲਾਈ ਮਹੀਨੇ ਤੋਂ ਵਧੀ ਹੋਈ ਦਰ ’ਤੇ ਪੈਨਸ਼ਨ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਰਕਮ ਮਹੀਨੇ ਦੀ 10 ਤਰੀਕ ਨੂੰ ਸਾਰੇ ਲਾਭਪਾਤਰੀਆਂ ਦੇ ਖਾਤੇ ਵਿਚ ਭੇਜੀ ਜਾਵੇ। ਇਸ ਨਾਲ 1 ਕਰੋੜ 9 ਲੱਖ 69 ਹਜ਼ਾਰ 255 ਲਾਭਪਾਤਰੀਆਂ ਦੀ ਮਦਦ ਹੋਵੇਗੀ।

ਪਿਛਲੀ ਖ਼ਬਰ ਚੋਰਾਂ ਨੇ ਸ਼ਰਾਬ ਦੇ ਠੇਕੇ ਵਿਚੋਂ ਲੱਖਾ‌ਂ‌ ਦੀ ਸ਼ਰਾਬ ਅਤੇ ਨਕਦੀ ਕੀਤੀ ਚੋਰੀ ਅਗਲੀ ਖ਼ਬਰ ਪੁਲਿਸ ਵਲੋਂ ਹੈਰੋਇਨ, ਡਰੱਗ ਮਨੀ, ਪਿਸਟਲ ਤੇ ਜ਼ਿੰਦਾ ਰੋਂਦ ਸਮੇਤ ਦੋ ਕਾਬੂ