24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਸਿੱਧੂ ਮੂਸੇਵਾਲਾ ਡਾਕੂਮੈਂਟਰੀ ਮਾਮਲੇ 'ਚ ਸੁਣਵਾਈ 1 ਜੁਲਾਈ 'ਤੇ ਪਈ

ਮਾਨਸਾ, 23 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ ਆਧਾਰਿਤ...

ਅਜੀਤ ਡੈਸਕ 23-06-2025

ਮਾਨਸਾ, 23 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ‘ਦ ਕਿੱਲਿੰਗ ਕਾਲ’ ਮਾਮਲੇ ’ਚ ਅਗਲੀ ਸੁਣਵਾਈ 1 ਜੁਲਾਈ ਨੂੰ ਹੋਵੇਗੀ। ਪਿਛਲੀ ਪੇਸ਼ੀ ਦੌਰਾਨ ਬੀ.ਬੀ.ਸੀ. ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਨੇ ਅਦਾਲਤ ਵਿਚ ਪੇਸ਼ ਹੋ ਕੇ ਜਵਾਬ-ਦਾਅਵਾ ਦਾਖਲ ਕਰਨ ਦੀ ਬਜਾਏ ਸੀ.ਪੀ.ਸੀ. ਦੇ ਆਰਡਰ–7 ਰੂਲ 11 ਅਧੀਨ ਦਰਖਾਸਤ ਦਾਖਲ ਕਰਕੇ ਮੁੱਦਈ ਦੇ ਦਾਅਵੇ ਨੂੰ ਇਸ ਆਧਾਰ ’ਤੇ ਰੱਦ ਕਰਨ ਦੀ ਮੰਗ ਕੀਤੀ ਕਿ ਇਹ ਦਾਅਵਾ ਨਾ ਤਾਂ ਚੱਲਣਯੋਗ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ। ਮੁੱਦਈ ਧਿਰ ਦੇ ਵਕੀਲ ਸਤਿੰਦਰਪਾਲ ਸਿੰਘ ਨੇ ਜਵਾਬ ਦਾਖਲ ਕਰਨ ਲਈ ਅਗਲੀ ਤਰੀਕ ਦੀ ਮੰਗ ਕੀਤੀ ਤਾਂ ਡਿਊਟੀ ਜੱਜ ਅੰਕਿਤ ਐਰੀ ਨੇ ਜਵਾਬ ਦਾਖਲ ਕਰਨ ਲਈ ਉਪਰੋਕਤ ਤਰੀਕ ਤੈਅ ਕੀਤੀ ਹੈ। ਵਰਨਣਯੋਗ ਹੈ ਕਿ ਬੀ.ਬੀ.ਸੀ. ਵਲੋਂ 12 ਜੂਨ ਨੂੰ ਇਹ ਡਾਕੂਮੈਂਟਰੀ ਦੋ ਭਾਗਾਂ ’ਚ ਜਾਰੀ ਕਰ ਦਿੱਤੀ ਗਈ ਸੀ, ਜੋ ਚੈਨਲ ’ਤੇ ਚੱਲ ਰਹੀ ਹੈ। 

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਰਿਸ਼ਭ ਪੰਤ ਨੇ ਦੂਜੀ ਪਾਰੀ 'ਚ ਮੁੜ ਜੜਿਆ ਸੈਂਕੜਾ ਅਗਲੀ ਖ਼ਬਰ ਕੁੱਤਿਆਂ ਦੀ ਦੌੜ ਮੁਕਾਬਲੇ 'ਚ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ