30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀਆਂ ਕਿਰਪਾਨਾਂ

ਫਿਰੋਜ਼ਪੁਰ, 25 ਜੂਨ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਇਕ ਨੌਜਵਾਨ ਦੇ ਸਿਰ ਵਿਚ ਕਿਰਪਾਨਾਂ ਮਾਰਨ ਖ਼ਬਰ ਸਾਹਮਣੇ ਆਈ ਹੈ । ਪਿੰਡ ਸੈਦੇ ਕੇ ਖੂਹ ਮੋਹਨ ਸਿੰਘ ਵਾਲਾ ਦੇ 2ਨੌਜਵਾਨ ਮੋਟਰਸਾਈਕਲ ...

ਅਜੀਤ ਡੈਸਕ 25-06-2025

ਫਿਰੋਜ਼ਪੁਰ, 25 ਜੂਨ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਸ਼ਹਿਰ ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਇਕ ਨੌਜਵਾਨ ਦੇ ਸਿਰ ਵਿਚ ਕਿਰਪਾਨਾਂ ਮਾਰਨ ਖ਼ਬਰ ਸਾਹਮਣੇ ਆਈ ਹੈ । ਪਿੰਡ ਸੈਦੇ ਕੇ ਖੂਹ ਮੋਹਨ ਸਿੰਘ ਵਾਲਾ ਦੇ 2 ਨੌਜਵਾਨ ਮੋਟਰਸਾਈਕਲ 'ਤੇ ਛਾਉਣੀ ਗਏ ਸਨ। ਵਾਪਸ ਆਉਂਦੇ ਸਮੇਂ ਵਾਂਸੀ ਗੇਟ ਜੰਜਾ ਸਾਹਿਬ ਗੁਰਦੁਆਰਾ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ 2 ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ 'ਤੇ ਪਿੱਛੋਂ ਕਿਰਪਾਨਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ , ਜਿਸ ਵਿਚ ਪਵਨਦੀਪ ਸਿੰਘ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਉਸ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ।

ਪਿਛਲੀ ਖ਼ਬਰ ਹਿਮਾਚਲ 'ਚ ਹੜ੍ਹ ਨੇ ਮਚਾਈ ਤਬਾਹੀ, ਧਰਮਸ਼ਾਲਾ 'ਚ ਮਜ਼ਦੂਰ ਰੁੜ੍ਹੇ ਅਗਲੀ ਖ਼ਬਰ ਠਾਣੇ ਨਗਰ ਨਿਗਮ ਨੇ ਮੁੰਬਰਾ ਖੇਤਰ ਵਿਚ 17 ਗ਼ੈਰ-ਕਾਨੂੰਨੀ ਇਮਾਰਤਾਂ ਢਾਹ ਦਿੱਤੀਆਂ