06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2025

ਸ਼ੇਫਾਲੀ ਜਰੀਵਾਲਾ ਦਾ ਅਚਾਨਕ ਦਿਹਾਂਤ

ਮੁੰਬਈ, 27 ਜੂਨ (ਇੰਟ.)-'ਕਾਂਟਾ ਲਗਾ' ਲਈ ਪ੍ਰਸਿੱਧ ਅਤੇ 'ਬਿੱਗ ਬੌਸ 13' ਦੀ ਪ੍ਰਤੀਯੋਗੀ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ...

ਅਜੀਤ ਡੈਸਕ 28-06-2025

  ਮੁੰਬਈ, 27 ਜੂਨ (ਇੰਟ.)-'ਕਾਂਟਾ ਲਗਾ' ਲਈ ਪ੍ਰਸਿੱਧ ਅਤੇ 'ਬਿੱਗ ਬੌਸ 13' ਦੀ ਪ੍ਰਤੀਯੋਗੀ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ | ਸੂਤਰਾਂ ਅਨੁਸਾਰ ਮੁੰਬਈ ਦੇ ਅੰਧੇਰੀ ਲੋਖੰਡਵਾਲਾ 'ਚ ਰਹਿਣ ਵਾਲੀ ਅਦਾਕਾਰਾ ਸ਼ੇਫਾਲੀ ਨੂੰ ਉਸਦਾ ਪਤੀ ਪਰਾਗ ਤਿਆਗੀ ਛਾਤੀ 'ਚ ਦਰਦ ਹੋਣ ਬਾਅਦ ਰਾਤ 11:00 ਵਜੇ ਦੇ ਕਰੀਬ ਨਜ਼ਦੀਕੀ ਹਸਪਤਾਲ ਲੈ ਕੇ ਗਿਆ, ਜਿਥੇ ਪਹੁੰਚਣ 'ਤੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਮੌਤ ਦੀ ਪੁਸ਼ਟੀ ਵਿੱਕੀ ਲਾਲਵਾਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਕੀਤੀ | ਸ਼ੇਫਾਲੀ ਦੀ ਮੌਤ ਦਾ ਅਸਲ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ |

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਪਾਕਿਸਤਾਨ ਦੇ ਸਵਾਤ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ 18 ਸੈਲਾਨੀ ਵਹਿ ਗਏ