05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2025

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੂੰ ਵੱਡੀ ਰਾਹਤ, ਬੇਭਰੋਸਗੀ ਪ੍ਰਸਤਾਵ ਰੱਦ

ਬ੍ਰਸੇਲਜ਼, 10 ਜੁਲਾਈ (ਏਜੰਸੀ)-ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਬੇਭਰੋਸਗੀ ਪ੍ਰਸਤਾਵ ਤੋਂ ਆਰਾਮ ਨਾਲ ਬਚ ਗਈ, ਕਿਉਂਕਿ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਉਨ੍ਹਾਂ ਵਿਰੁੱਧ ਨਿੰਦਾ ਪ੍ਰਸਤਾਵ ਨੂੰ ਰੱਦ...

ਅਜੀਤ ਡੈਸਕ 10-07-2025

ਬ੍ਰਸੇਲਜ਼, 10 ਜੁਲਾਈ (ਏਜੰਸੀ)-ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਬੇਭਰੋਸਗੀ ਪ੍ਰਸਤਾਵ ਤੋਂ ਆਰਾਮ ਨਾਲ ਬਚ ਗਈ, ਕਿਉਂਕਿ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਉਨ੍ਹਾਂ ਵਿਰੁੱਧ ਨਿੰਦਾ ਪ੍ਰਸਤਾਵ ਨੂੰ ਰੱਦ ਕਰ ਦਿੱਤਾ | ਇਸ ਪ੍ਰਸਤਾਵ 'ਚ ਵੌਨ ਡੇਰ ਲੇਅਨ ਵਿਰੁੱਧ ਦੋਸ਼ਾਂ ਦਾ ਮਿਸ਼ਰਣ ਸੀ, ਜਿਸ 'ਚ ਕੋਵਿਡ-19 ਮਹਾਂਮਾਰੀ ਦੌਰਾਨ ਟੀਕਾ ਨਿਰਮਾਤਾ ਫਾਈਜ਼ਰ ਦੇ ਮੁੱਖ ਕਾਰਜਕਾਰੀ ਨਾਲ ਨਿੱਜੀ ਤੌਰ 'ਤੇ ਟੈਕਸਟ ਮੈਸੇਜਿੰਗ, ਯੂਰਪੀਅਨ ਯੂਨੀਅਨ ਦੇ ਫੰਡਾਂ ਦੀ ਦੁਰਵਰਤੋਂ ਤੇ ਜਰਮਨੀ ਤੇ ਰੋਮਾਨੀਆ 'ਚ ਚੋਣਾਂ 'ਚ ਦਖਲਅੰਦਾਜ਼ੀ ਸ਼ਾਮਲ ਸੀ | ਫਰਾਂਸ ਦੇ ਸਟਰਾਸਬੋਰਗ 'ਚ ਯੂਰਪੀਅਨ ਸੰਸਦ 'ਚ ਇਕ ਪੂਰੇ ਸੈਸ਼ਨ ਦੌਰਾਨ 360 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਵਿਰੁੱਧ ਵੋਟ ਦਿੱਤੀ ਤੇ 175 ਨੇ ਇਸ ਦੇ ਹੱਕ 'ਚ ਵੋਟ ਪਏ ਅਤੇ 18 ਨੇ ਗੈਰਹਾਜ਼ਰ ਰਹਿਣ ਦਾ ਫੈਸਲਾ ਕੀਤਾ | ਵੌਨ ਡੇਰ ਲੇਅਨ ਵੋਟ ਲਈ ਮੌਜੂਦ ਨਹੀਂ ਸੀ |

ਪਿਛਲੀ ਖ਼ਬਰ ਹੰਸ ਰਾਜ ਹੰਸ ਦੇ ਭਤੀਜੇ ਦੀ ਮੌਤ 'ਤੇ ਗਾਖਲ ਪਰਿਵਾਰ ਤੇ ਸੰਗੀਤ ਪ੍ਰੇਮੀਆਂ ਨੇ ਪ੍ਰਗਟਾਇਆ ਦੁੱਖ ਅਗਲੀ ਖ਼ਬਰ ਕੈਨੇਡਾ 'ਚ ਹਵਾਈ ਹਾਦਸੇ ਵਿਚ ਮਾਰੇ ਗਏ 2 ਪਾਇਲਟਾਂ 'ਚੋਂ ਇਕ ਭਾਰਤੀ