08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਭਾਰੀ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਬਰਨਾਲਾ, 28 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਕਚਹਿਰੀ ਚੌਕ-ਬਾਜਾਖਾਨਾ ਰੋਡ ਫਲਾਈਓਵਰ ਨੂੰ ਆਉਂਦੇ 15 ਦਿਨਾਂ ਲਈ ਭਾਰੀ ਵਾਹਨਾਂ...

ਅਜੀਤ ਡੈਸਕ 28-08-2025

ਬਰਨਾਲਾ, 28 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਕਚਹਿਰੀ ਚੌਕ-ਬਾਜਾਖਾਨਾ ਰੋਡ ਫਲਾਈਓਵਰ ਨੂੰ ਆਉਂਦੇ 15 ਦਿਨਾਂ ਲਈ ਭਾਰੀ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਪੁਲ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸਟੇਟ ਹਾਈਵੇਅ ਅਥਾਰਟੀ ਵਲੋਂ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਲਈ ਬੱਸ, ਟਰੱਕ ਅਤੇ ਟਰਾਲੀਆਂ ਵਰਗੇ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਬਰਨਾਲਾ ਪੁਲਿਸ ਨੇ ਪੁਲ ਦੇ ਦੋਵੇਂ ਪਾਸੇ ਬੈਰੀਕੇਡ ਲਾਏ ਹੋਏ ਹਨ। ਭਾਰੀ ਟਰੈਫਿਕ ਨੂੰ ਬਾਜਾਖਾਨਾ ਚੌਕ ਵੱਲ ਮੋੜ ਦਿੱਤਾ ਗਿਆ ਹੈ। 

ਪਿਛਲੀ ਖ਼ਬਰ ਪਿੰਡ ਸਤੌਜ ਤੇ ਨੇੜਲੇ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ ਅਗਲੀ ਖ਼ਬਰ ਘੱਗਰ ਦਰਿਆ ਸਬੰਧੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ - ਹਰਪਾਲ ਸਿੰਘ ਚੀਮਾ