08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਪਿੰਡ ਸਤੌਜ ਤੇ ਨੇੜਲੇ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ

ਧਰਮਗੜ੍ਹ (ਸੰਗਰੂਰ), 28 ਅਗਸਤ (ਗੁਰਜੀਤ ਸਿੰਘ ਚਹਿਲ)-ਸੂਬੇ ਭਰ 'ਚ ਹੋਈ ਭਾਰੀ ਵਰਖਾ ਨਾਲ ਜਿਥੇ ਝੋਨੇ ਦੀ ਫ਼ਸਲ...

ਅਜੀਤ ਡੈਸਕ 28-08-2025

ਧਰਮਗੜ੍ਹ (ਸੰਗਰੂਰ), 28 ਅਗਸਤ (ਗੁਰਜੀਤ ਸਿੰਘ ਚਹਿਲ)-ਸੂਬੇ ਭਰ 'ਚ ਹੋਈ ਭਾਰੀ ਵਰਖਾ ਨਾਲ ਜਿਥੇ ਝੋਨੇ ਦੀ ਫ਼ਸਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ, ਉਥੇ ਨਾਲ ਹੀ ਜ਼ਿਆਦਾ ਪਾਣੀ ਭਰ ਜਾਣ ਨਾਲ ਪਸ਼ੂਆਂ ਲਈ ਹਰੇ ਚਾਰੇ ਦੀ ਵੀ ਦਿੱਕਤ ਆਈ ਹੈ। ਸਥਾਨਕ ਕਸਬੇ ਨੇੜਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ, ਕਿਸਾਨ ਹਰਵਿੰਦਰਪਾਲ ਰਿਸ਼ੀ ਅਤੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵੀ ਦਰਜਨ ਦੇ ਕਰੀਬ ਕਿਸਾਨਾਂ ਦੀ ਝੋਨੇ ਦੀ ਸੈਂਕੜੇ ਏਕੜ ਫ਼ਸਲ ਨੂੰ ਮੀਂਹ ਦੇ ਪਾਣੀ ਨੇ ਆਪਣੀ ਲਪੇਟ ਵਿਚ ਲੈ ਕੇ ਤਹਿਸ-ਨਹਿਸ ਕਰ ਦਿੱਤਾ ਹੈ ਜਿਨ੍ਹਾਂ ਪੰਜਾਬ ਸਰਕਾਰ ਅਤੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਝੋਨੇ ਦੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਪਿੰਡ ਰਤਨਗੜ੍ਹ ਪਟਿਆਵਾਲੀ, ਕਣਕਵਾਲ ਭੰਗੂਆਂ, ਧਰਮਗੜ੍ਹ, ਫਤਹਿਗੜ੍ਹ, ਗੰਢੂਆਂ, ਹਰਿਆਊ, ਹਰਿਆਊ ਕੋਠੇ, ਡਸਕਾ, ਡਸਕਾ ਕੋਠੇ, ਫਲੇੜਾ ਅਤੇ ਰੱਤਾਖੇੜਾ ਦੇ ਕਿਸਾਨਾਂ ਦੀ ਵਰਖਾ ਦੇ ਪਾਣੀ ਨਾਲ ਝੋਨੇ ਦੀ ਫਸਲ ਕਾਫੀ ਨੁਕਸਾਨੀ ਗਈ ਹੈ। 

ਪਿਛਲੀ ਖ਼ਬਰ ਹਥਿਆਰਾਂ ਤੇ ਨਸ਼ੇ ਸਮੇਤ 2 ਕਾਬੂ ਅਗਲੀ ਖ਼ਬਰ ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਭਾਰੀ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ