24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਤੇਜਸ ਮਾਰਕ-1ਏ ਲੜਾਕੂ ਜਹਾਜ਼ ਦੀ ਪਹਿਲੀ ਉਡਾਣ ਅੱਜ

ਨਵੀਂ ਦਿੱਲੀ, 17 ਅਕਤੂਬਰ- ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦੁਆਰਾ ਨਿਰਮਿਤ ਤੇਜਸ ਮਾਰਕ-1ਏ ਲੜਾਕੂ ਜਹਾਜ਼ ਅੱਜ ਨਾਸਿਕ ਵਿਚ ਆਪਣੀ ਪਹਿਲੀ ਉਡਾਣ ਭਰੇਗਾ। ਇਸ ਪਹਿਲੀ ਉਡਾਣ ਤੋਂ ...

ਅਜੀਤ ਡੈਸਕ 17-10-2025

ਨਵੀਂ ਦਿੱਲੀ, 17 ਅਕਤੂਬਰ- ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦੁਆਰਾ ਨਿਰਮਿਤ ਤੇਜਸ ਮਾਰਕ-1ਏ ਲੜਾਕੂ ਜਹਾਜ਼ ਅੱਜ ਨਾਸਿਕ ਵਿਚ ਆਪਣੀ ਪਹਿਲੀ ਉਡਾਣ ਭਰੇਗਾ। ਇਸ ਪਹਿਲੀ ਉਡਾਣ ਤੋਂ ਬਾਅਦ ਹਵਾਈ ਸੈਨਾ ਨੂੰ ਜਲਦੀ ਹੀ ਦੋ ਨਵੇਂ ਜਹਾਜ਼ ਪ੍ਰਾਪਤ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਇਤਿਹਾਸਕ ਮੌਕੇ ’ਤੇ ਮੌਜੂਦ ਰਹਿਣਗੇ। ਉਹ ਐਚ.ਏ.ਐਲ. ਦੀ ਤੀਜੀ ਉਤਪਾਦਨ ਲਾਈਨ ਦਾ ਰਸਮੀ ਉਦਘਾਟਨ ਵੀ ਕਰਨਗੇ। ਐਚ.ਏ.ਐਲ. ਦੀਆਂ ਦੋ ਉਤਪਾਦਨ ਲਾਈਨਾਂ ਬੰਗਲੁਰੂ ਵਿਚ ਸਥਿਤ ਹਨ।

ਸ਼ੁਰੂ ਵਿਚ ਹਵਾਈ ਸੈਨਾ ਨੂੰ ਇਹ ਜਹਾਜ਼ ਦੋ ਸਾਲ ਪਹਿਲਾਂ ਪ੍ਰਾਪਤ ਹੋਣੇ ਸਨ, ਪਰ ਸਮੇਂ ਸਿਰ ਅਮਰੀਕੀ ਇੰਜਣਾਂ ਦੀ ਉਪਲਬਧਤਾ ਨਾ ਹੋਣ ਕਾਰਨ ਦੇਰੀ ਹੋਈ। ਹਵਾਈ ਸੈਨਾ ਮੁਖੀ ਨੇ ਇਸ ਲਈ ਐਚ.ਏ.ਐਲ. ਦੀ ਵੀ ਆਲੋਚਨਾ ਕੀਤੀ ਹੈ। ਹਾਲਾਂਕਿ ਐਚ.ਏ.ਐਲ. ਨੇ ਕਿਹਾ ਹੈ ਕਿ 10 ਤੇਜਸ ਮਾਰਕ-1ਏ ਜਹਾਜ਼ ਤਿਆਰ ਹਨ। ਇੰਜਣ ਅਮਰੀਕਾ ਤੋਂ ਆਉਂਦੇ ਹੀ ਫਿੱਟ ਹੋ ਜਾਣਗੇ ਅਤੇ ਟਰਾਇਲਾਂ ਤੋਂ ਬਾਅਦ ਜਹਾਜ਼ ਹਵਾਈ ਸੈਨਾ ਨੂੰ ਦੇ ਦਿੱਤੇ ਜਾਣਗੇ। ਐਚ.ਏ.ਐਲ. ਨੂੰ ਇਸ ਮਹੀਨੇ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ ਤੋਂ ਆਪਣਾ ਚੌਥਾ ਇੰਜਣ ਮਿਲਿਆ।

ਭਾਰਤ ਨੇ 2021 ਵਿਚ 5,375 ਕਰੋੜ ਰੁਪਏ ਦੇ 99 ਇੰਜਣਾਂ ਦੀ ਸਪਲਾਈ ਲਈ ਇਸ ਕੰਪਨੀ ਨਾਲ ਇਕ ਸੌਦਾ ਕੀਤਾ ਹੈ। ਐਲ.ਏ.ਐਲ. 2026 ਤੋਂ ਹਰ ਸਾਲ 30 ਤੇਜਸ ਲੜਾਕੂ ਜਹਾਜ਼ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

ਪਿਛਲੀ ਖ਼ਬਰ ਅੱਜ ਗੁਜਰਾਤ ਦੀ ਨਵੀਂ ਕੈਬਿਨਟ ਚੁੱਕੇਗੀ ਸਹੁੰ ਅਗਲੀ ਖ਼ਬਰ ⭐ਮਾਣਕ-ਮੋਤੀ ⭐