05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਟਰੈਕਟਰ ਤੇ ਆਟੋ ਦੀ ਭਿਆਨਕ ਟੱਕਰ

ਫਿਲੌਰ, 24 ਅਕਤੂਬਰ- ਅੱਜ ਫਿਲੌਰ ਦੇ ਨੂਰਮਹਿਲ ਸੜਕ 'ਤੇ ਇਕ ਆਟੋ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋਈ। ਆਟੋ ਵਿਚ ਲੁਧਿਆਣੇ ਦਾ ਪਰਿਵਾਰ ਸਵਾਰ ਸੀ, ਜੋ ਨਕੋਦਰ ਦੇ ਧਾਰਮਿਕ....

ਅਜੀਤ ਡੈਸਕ 24-10-2025

ਫਿਲੌਰ, 24 ਅਕਤੂਬਰ- ਅੱਜ ਫਿਲੌਰ ਦੇ ਨੂਰਮਹਿਲ ਸੜਕ 'ਤੇ ਇਕ ਆਟੋ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋਈ। ਆਟੋ ਵਿਚ ਲੁਧਿਆਣੇ ਦਾ ਪਰਿਵਾਰ ਸਵਾਰ ਸੀ, ਜੋ ਨਕੋਦਰ ਦੇ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਸਨ। ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਿਆ ਅਤੇ ਉਹ ਦੂਜੇ ਪਾਸੇ ਆ ਕੇ ਆਟੋ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਆਟੋ ਚੂਰ-ਚੂਰ ਹੋ ਗਿਆ।

ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ, ਜਿਥੇ ਦੋ ਮਹਿਲਾਵਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹਨਾਂ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ। ਟਰੈਕਟਰ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ।

ਪਿਛਲੀ ਖ਼ਬਰ ਆਂਧਰਾ ਪ੍ਰਦੇਸ਼ ਬੱਸ ਹਾਦਸਾ: ਤੇਲੰਗਾਨਾ ਸਰਕਾਰ ਨੇ ਕੀਤਾ ਐਕਸ ਗ੍ਰੇਸ਼ੀਆ ਮਦਦ ਦਾ ਐਲਾਨ ਅਗਲੀ ਖ਼ਬਰ ਸਸਪੈਂਡ ਡੀ. ਆਈ. ਜੀ. ਭੁੱਲਰ ਦੇ ਮਾਛੀਵਾੜਾ ਨੇੜੇ ਫਾਰਮ ’ਤੇ ਸੀ.ਬੀ.ਆਈ ਦਾ ਛਾਪਾ, ਫਿਲਹਾਲ ਜਾਂਚ ਜਾਰੀ