06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਟਰੈਕਟਰ-ਟਰਾਲੇ ਨੂੰ ਲੱਗੀ ਅੱਗ, ਟਰਾਲਾ ਸੜ ਕੇ ਸਵਾਹ

ਗੁਰੂ ਹਰਸਹਾਏ, 24 ਅਕਤੂਬਰ (ਹਰਚਰਨ ਸਿੰਘ ਸੰਧੂ)-ਖੇਤਾਂ ਵਿਚ ਪਰਾਲੀ ਦੀ ਸਾਂਭ-ਸੰਭਾਲ ਨੂੰ ਲੈ ਕੇ ਕਿਸਾਨਾਂ ਵਲੋਂ ਵੱਡੇ ਪੱਧਰ...

ਅਜੀਤ ਡੈਸਕ 24-10-2025

ਗੁਰੂ ਹਰਸਹਾਏ, 24 ਅਕਤੂਬਰ (ਹਰਚਰਨ ਸਿੰਘ ਸੰਧੂ)-ਖੇਤਾਂ ਵਿਚ ਪਰਾਲੀ ਦੀ ਸਾਂਭ-ਸੰਭਾਲ ਨੂੰ ਲੈ ਕੇ ਕਿਸਾਨਾਂ ਵਲੋਂ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਤਹਿਤ ਪਿੰਡ ਚੱਕ ਜਮੀਤ ਸਿੰਘ ਵਾਲਾ (ਮਿਸ਼ਰੀ ਵਾਲਾ) ਵਿਖੇ ਇਕ ਕਿਸਾਨ ਖੇਤਾਂ ਵਿਚੋਂ ਪਰਾਲੀ ਦੀਆਂ ਬਣੀਆਂ ਗੱਠਾਂ ਚੁੱਕ ਰਿਹਾ ਸੀ ਤਾਂ ਅਚਾਨਕ ਗੱਠਾ ਨਾਲ ਭਰੇ ਟਰੈਕਟਰ-ਟਰਾਲੇ ਨੂੰ ਅੱਗ ਲੱਗ ਗਈ, ਜਿਸ ਨਾਲ ਟਰਾਲੀ ਵਾਲੀਆਂ ਗੱਠਾਂ ਤਾਂ ਬੁਰੀ ਤਰ੍ਹਾਂ ਸੜ ਗਈਆਂ, ਨਾਲ ਹੀ ਟਰਾਲਾ ਵੀ ਸੜ ਗਿਆ। ਇਹ‌ ਟਰੈਕਟਰ-ਟਰਾਲਾ ਪਿੰਡ ਮਾਦੀ ਕੇ ਕਿਸਾਨ ਜੋਗਿੰਦਰ ਸਿੰਘ ਨੇ ਕਿਰਾਏ ਉਤੇ ਲਿਆ ਸੀ ਜੋ ਕਿ ਖੇਤਾਂ ਵਿਚ ਬਣੀਆਂ ਗੱਠਾਂ ਚੁੱਕਣ ਦਾ ਕੰਮ ਕਰਦਾ ਸੀ। ਇਸ ਅੱਗ ਨਾਲ ਗੱਠਾਂ ਵਾਲੇ ਟਰੈਕਟਰ ਦਾ ਵੀ ਨੁਕਸਾਨ ਹੋਇਆ ਹੈ। ਦੇਰੀ ਨਾਲ ਪਹੁੰਚੀ ਫਾਈਰ ਬ੍ਰਿਗੇਡ ਕਾਰਨ ਕਾਫੀ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ। 

ਪਿਛਲੀ ਖ਼ਬਰ ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਤੀਜਾ ਇਕ ਦਿਨਾ ਮੈਚ ਅਗਲੀ ਖ਼ਬਰ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਮੋਟਰਸਾਈਕਲ ਚਾਲਕ ਦੀ ਮੌਤ