04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਯਾਦ ’ਚ ਭਾਜਪਾ ਕਰੇਗੀ ਵਿਸ਼ਾਲ ਸਮਾਰੋਹ — ਸੂਬਾ ਪੱਧਰੀ ਕਮੇਟੀ ਦਾ ਐਲਾਨ

ਚੰਡੀਗੜ੍ਹ, 31 ਅਕਤੂਬਰ (ਸੰਦੀਪ ਕੁਮਾਰ ਮਾਹਨਾ) – ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸ਼ਾਨ ਨਾਲ ਮਨਾਉਣ ਲਈ ਪੰਜਾਬ ਭਾਜਪਾ ਵਲੋਂ ਸੂਬਾ ਪੱਧਰੀ ਕਮੇਟੀ ਦਾ ਗਠਨ....

ਅਜੀਤ ਡੈਸਕ 31-10-2025

ਚੰਡੀਗੜ੍ਹ, 31 ਅਕਤੂਬਰ (ਸੰਦੀਪ ਕੁਮਾਰ ਮਾਹਨਾ) – ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸ਼ਾਨ ਨਾਲ ਮਨਾਉਣ ਲਈ ਪੰਜਾਬ ਭਾਜਪਾ ਵਲੋਂ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਸੂਬੇ ਦੇ ਸੀਨੀਅਰ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਸਮਾਰੋਹਾਂ ਦੀ ਤਿਆਰੀ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ।

ਇਸ ਕਮੇਟੀ ਵਿਚ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੂੰ ਕਮੇਟੀ ਦਾ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ, ਜਦਕਿ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਡਾ. ਸੁਭਾਸ਼ ਸ਼ਰਮਾ, ਜਤਿੰਦਰ ਮਿੱਤਲ, ਮਨਜੀਤ ਸਿੰਘ ਮੰਨਾ, ਦੀਦਾਰ ਸਿੰਘ ਭੱਟੀ, ਐਸ.ਐਸ. ਚੰਨੀ ਅਤੇ ਸ਼ਿਵਬੀਰ ਸਿੰਘ ਰਾਜਨ ਨੂੰ ਸਹਿ-ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਭਾਜਪਾ ਮੁਤਾਬਕ ਇਹ ਕਮੇਟੀ ਸੂਬੇ ਭਰ ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਬਲਿਦਾਨ ਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਖ ਵੱਖ ਧਾਰਮਿਕ ਤੇ ਸੱਭਿਆਚਾਰਕ ਸਮਾਰੋਹ ਕਰਵਾਏਗੀ। ਪਾਰਟੀ ਨੇ ਕਿਹਾ ਹੈ ਕਿ ਇਹ ਤਿਉਹਾਰ ਸ਼ਰਧਾ, ਏਕਤਾ ਤੇ ਰਾਸ਼ਟਰੀ ਸਮਰਪਣ ਦਾ ਪ੍ਰਤੀਕ ਬਣੇਗਾ।

ਪਿਛਲੀ ਖ਼ਬਰ ਭਾਰਤ-ਆਸਟ੍ਰੇਲੀਆ ਦੂਜਾ ਟੀ-20 : ਆਸਟ੍ਰੇਲੀਆ ਦੀ ਤੇਜ਼ ਸ਼ੁਰੂਆਤ, 4.1 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ 50 ਦੌੜਾਂ ਪੂਰੀ... ਅਗਲੀ ਖ਼ਬਰ ਆਰ.ਐਸ.ਐਸ. ’ਤੇ ਲਗਾ ਦੇਣੀ ਚਾਹੀਦੀ ਹੈ ਪਾਬੰਦੀ, ਇਹ ਹੈ ਮੇਰੀ ਨਿੱਜੀ ਰਾਏ- ਕਾਂਗਰਸ ਪ੍ਰਧਾਨ