24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2025

ਗੱਡੀਆਂ ਦੀ ਆਪਸੀ ਟੱਕਰ ਵਿਚ ਦੋ ਦੀ ਮੌਤ

ਤਪਾ ਮੰਡੀ, (ਸੰਗਰੂਰ) 18 ਨਵੰਬਰ (ਵਿਜੇ ਸ਼ਰਮਾ)- ਤਪਾ ਤੋਂ ਭਦੌੜ ਰੋਡ ’ਤੇ ਤਪਾ ਤੋਂ ਕੁੱਝ ਦੂਰੀ ’ਤੇ ਦੋ ਗੱਡੀਆਂ ਦੀ ਟੱਕਰ ਵਿਚ ਦੋ ਜਣਿਆਂ ਦੀ ਮੌਤ ਅਤੇ ਕੁਝ ਵਿਅਕਤੀਆਂ ਦੇ ਜ਼ਖਮੀ ਹੋਣ ਦਾ...

ਅਜੀਤ ਡੈਸਕ 18-11-2025

ਤਪਾ ਮੰਡੀ, (ਸੰਗਰੂਰ) 18 ਨਵੰਬਰ (ਵਿਜੇ ਸ਼ਰਮਾ)- ਤਪਾ ਤੋਂ ਭਦੌੜ ਰੋਡ ’ਤੇ ਤਪਾ ਤੋਂ ਕੁੱਝ ਦੂਰੀ ’ਤੇ ਦੋ ਗੱਡੀਆਂ ਦੀ ਟੱਕਰ ਵਿਚ ਦੋ ਜਣਿਆਂ ਦੀ ਮੌਤ ਅਤੇ ਕੁਝ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਡੀ.ਐਸ.ਪੀ. ਗੁਰਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਸ਼ਰੀਫ ਖਾਨ ਮੌਕੇ ’ਤੇ ਪਹੁੰਚੇ। ਥਾਣਾ ਇੰਚਾਰਜ ਸ਼ਰੀਫ ਖਾਨ ਨੇ ਦੱਸਿਆ ਕਿ ਤੇਜ ਰਫ਼ਤਾਰ ਦੇ ਹੋਣ ਕਰਕੇ ਵਰਨਾ ਗੱਡੀ ਵਲੋਂ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ਗੋਲੀਕਾਂਡ- ਬੰਬੀਹਾ ਗੈਂਗ ਨੇ ਕਥਿਤ ਤੌਰ ’ਤੇ ਲਈ ਜ਼ਿੰਮੇਵਾਰੀ ਅਗਲੀ ਖ਼ਬਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸੈਰ ਸਪਾਟਾ ਮੰਤਰੀ ਸੋਂਦ ਅਤੇ ਵਿਭਾਗ ਦੇ ਡਾਇਰੈਕਟਰ ਤੋਂ ਮੰਗਿਆ ਸਪੱਸ਼ਟੀਕਰਨ