24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਐਨ.ਆਈ.ਏ. ਦੀ ਹਿਰਾਸਤ ਵਿਚ ਅਨਮੋਲ ਬਿਸ਼ਨੋਈ

ਨਵੀਂ ਦਿੱਲੀ, 19 ਨਵੰਬਰ-ਐਨ.ਆਈ.ਏ. ਨੇ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਹਾਜ਼ ਲਗਭਗ 1:53 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰਿਆ। ਉਹ 200 ਡਿਪੋਰਟੀਆਂ ਨਾਲ....

ਅਜੀਤ ਡੈਸਕ 19-11-2025

ਨਵੀਂ ਦਿੱਲੀ, 19 ਨਵੰਬਰ-ਐਨ.ਆਈ.ਏ. ਨੇ ਅਨਮੋਲ ਬਿਸ਼ਨੋਈ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਹਾਜ਼ ਲਗਭਗ 1:53 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰਿਆ। ਉਹ 200 ਡਿਪੋਰਟੀਆਂ ਨਾਲ ਜਹਾਜ਼ ਵਿਚ ਸੀ। ਉਸ ਨੂੰ ਹਵਾਈ ਅੱਡੇ ਤੋਂ ਸਿੱਧਾ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ, ਜਿਥੇ ਉਸ ਦਾ ਰਿਮਾਂਡ ਮੰਗਿਆ ਜਾਵੇਗਾ ਅਤੇ ਐਨ.ਆਈ.ਏ. ਦਫ਼ਤਰ ਲਿਜਾਇਆ ਜਾਵੇਗਾ।

ਦੱਸ ਦੇਈਏ ਕਿ ਅਨਮੋਲ ਬਿਸ਼ਨੋਈ 2024 ਵਿਚ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੇ ਘਰ ਹੋਈ ਗੋਲੀਬਾਰੀ ਮਾਮਲੇ ਵਿਚ ਲੋੜੀਂਦਾੀ ਸੀ ਅਤੇ ਇਸ ਦੇ ਨਾਲ ਹੀ ਉਹ ਪਿਛਲੇ ਸਾਲ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦਾ ਵੀ ਮੁੱਖ ਦੋਸ਼ੀ ਸੀ। ਅਨਮੋਲ ਦਾ ਨਾਂਅ 2022 ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਵੀ ਸਾਹਮਣੇ ਆਇਆ ਸੀ।


ਉਹ ਭਾਰਤ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਲੋੜੀਂਦਾ ਹੈ। ਐਨ.ਆਈ.ਏ. ਨੇ ਉਸ ਦੀ ਗ੍ਰਿਫ਼ਤਾਰੀ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ।

ਪਿਛਲੀ ਖ਼ਬਰ ਦਿੱਲੀ ਦੇ ਸਕੂਲਾਂ ’ਚ ਨਵੰਬਰ-ਦਸੰਬਰ ’ਚ ਨਾ ਕਰਵਾਏ ਜਾਣ ਖ਼ੇਡ ਸਮਾਗਮ- ਸੁਪਰੀਮ ਕੋਰਟ ਅਗਲੀ ਖ਼ਬਰ ਸਾਬਕਾ ਜੱਜਾਂ ਅਤੇ ਨੌਕਰਸ਼ਾਹਾਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ 'ਤੇ ਚੋਣ ਕਮਿਸ਼ਨ ਦੇ ਅਕਸ ਨੂੰ ਖਰਾਬ ਕਰਨ ਦਾ ਲਗਾਇਆ ਦੋਸ...