25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸੀ.ਪੀ.ਆਈ. ਤਹਿਸੀਲ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ

ਮਹਿਲ ਕਲਾਂ (ਬਰਨਾਲਾ),19 ਨਵੰਬਰ (ਅਵਤਾਰ ਸਿੰਘ ਅਣਖੀ) - ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਤਹਿਸੀਲ ਮਹਿਲ ਕਲਾਂ ਚੋਣ ਮੀਟਿੰਗ ਕਾਮਰੇਡ ਪਰਮਜੀਤ ਸਿੰਘ ਗਾਂਧੀ ਦੀ ਅਗਵਾਈ ਹੇਠ ਇਥੇ ਅਨਾਜ ਮੰਡੀ ਵਿਖੇ ਹੋਈ। ਇਸ ਮੌਕੇ ਜ਼ਿਲ੍ਹਾ...

ਅਜੀਤ ਡੈਸਕ 19-11-2025

ਮਹਿਲ ਕਲਾਂ (ਬਰਨਾਲਾ),19 ਨਵੰਬਰ (ਅਵਤਾਰ ਸਿੰਘ ਅਣਖੀ) - ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਤਹਿਸੀਲ ਮਹਿਲ ਕਲਾਂ ਚੋਣ ਮੀਟਿੰਗ ਕਾਮਰੇਡ ਪਰਮਜੀਤ ਸਿੰਘ ਗਾਂਧੀ ਦੀ ਅਗਵਾਈ ਹੇਠ ਇਥੇ ਅਨਾਜ ਮੰਡੀ ਵਿਖੇ ਹੋਈ। ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਨੇ ਪਿਛਲੇ ਤਿੰਨ ਸਾਲ ਦੀਆਂ ਸਰਗਰਮੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਸਰਬ ਸੰਮਤੀ ਨਾਲ ਤਹਿਸੀਲ ਮਹਿਲ ਕਲਾਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਤਹਿਸੀਲ ਸਕੱਤਰ ਬਵਨ ਸਿੰਘ ਖਿਆਲੀ, ਮੀਤ ਸਕੱਤਰ ਪਰਮਜੀਤ ਸਿੰਘ ਗਾਂਧੀ ਅਤੇ ਕੌਰ ਸਿੰਘ ਕਲਾਲ ਮਾਜਰਾ ਤੋਂ ਇਲਾਵਾ ਸਾਥੀ ਪਾਰਸ ਮਹਿਲ ਕਲਾਂ, ਇਕਬਾਲ ਸਿੰਘ ਲੋਹਗੜ੍ਹ, ਬਿੱਕਰ ਸਿੰਘ ਛੀਨੀਵਾਲ ਕਲਾਂ ਅਤੇ ਰਾਜਪਾਲ ਕੌਰ ਚੰਨਣਵਾਲ ਕਮੇਟੀ ਮੈਂਬਰ ਚੁਣੇ ਗਏ। ਕਾਮਰੇਡ ਖੁਸ਼ੀਆ ਸਿੰਘ ਨੇ ਨਵੇਂ ਚੁਣੀ ਤਹਿਸੀਲ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਸਮਰਪਿਤ ਭਾਵਨਾ ਨਾਲ ਯਤਨਸ਼ੀਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਬਾਬਾ ਅਰਜਨ ਸਿੰਘ ਯਾਦਗਾਰੀ ਭਵਨ ਬਰਨਾਲਾ ਵਿਖੇ 28 ਨਵੰਬਰ ਨੂੰ ਹੋ ਰਹੇ ਸੀਪੀਆਈ ਦੇ ਜ਼ਿਲ੍ਹਾ ਡੈਲੀਗੇਟ ਇਜਲਾਸ 'ਚ ਤਹਿਸੀਲ ਮਹਿਲ ਕਲਾਂ ਤੋਂ ਅੱਠ ਡੈਲੀਗੇਟ ਬਵਨ ਸਿੰਘ, ਪਰਮਜੀਤ ਸਿੰਘ, ਕੌਰ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ ਭੋਲਾ, ਮਲਕੀਤ ਸਿੰਘ, ਰਾਜਪਾਲ ਕੌਰ ਭਾਗ ਲੈਣਗੇ। ਨਵੇਂ ਚੁਣੇ ਤਹਿਸੀਲ ਸਕੱਤਰ ਕਾਮਰੇਡ ਬਵਨ ਸਿੰਘ ਖਿਆਲੀ ਨੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸੌਂਪੀ ਗਈ ਜਿੰਮੇਵਾਰੀ ਨੂੰ ਲਗਨ ਮਿਹਨਤ, ਇਮਾਨਦਾਰੀ ਨਾਲ ਨਿਭਾਇਆ ਜਾਵੇਗਾ । ਉਨ੍ਹਾਂ ਪਿੰਡਾਂ ਵਿਚ ਬੰਦ ਪਏ ਮਨਰੇਗਾ ਕੰਮਾਂ ਨੂੰ ਤੁਰੰਤ ਸ਼ੁਰੂ ਕਰਵਾਉਣ ਦੀ ਮੰਗ ਉਠਾਈ । ਇਸ ਮੌਕੇ ਪਾਸ ਕੀਤੇ ਇਕ ਮਤੇ ਰਾਹੀਂ ਕਸਬਾ ਮਹਿਲ ਕਲਾਂ ਵਿਖੇ ਖਿਆਲੀ ਰੋਡ 'ਤੇ ਰਹਿੰਦੇ ਗਰੀਬ ਜੋਗੀ ਨਾਥਾਂ ਦੇ ਪਰਿਵਾਰਾਂ ਨਾਲ ਥਾਂ ਵੇਚਣ ਲਈ 12 ਲੱਖ 35 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ ਜਗਸੀਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਇਹ ਮਾਮਲਾ ਸੰਬੰਧਿਤ ਥਾਣਾ ਮੁਖੀ ਅਤੇ ਐਸਐਸਪੀ ਬਰਨਾਲਾ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਸ਼ਪੱਸ਼ਟ ਕੀਤਾ ਕਿ ਜੇਕਰ ਪੁਲਿਸ ਨੇ ਬਣਦੀ ਕਾਰਵਾਈ ਕਰਕੇ ਗਰੀਬ ਜੋਗੀ ਨਾਥਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਦੁਆਇਆ ਤਾਂ ਅਗਲੇ ਦਿਨਾਂ 'ਚ ਪਾਰਟੀ ਵਲੋਂ ਤਿੱਖੇ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ ਸਿਰ ਹੋਵੇਗੀ।

ਪਿਛਲੀ ਖ਼ਬਰ ਕੇਜਰੀਵਾਲ ਵਲੋਂ 350ਵੇਂ ਸ਼ਹੀਦੀ ਦਿਵਸ 'ਤੇ, ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਆਉਣ ਦਾ ਸੱਦਾ ਅਗਲੀ ਖ਼ਬਰ ਨਿਤੀਸ਼ ਕੁਮਾਰ ਨੂੰ ਦੂਬਾਰਾ ਮੁਖ ਮੰਤਰੀ ਚੁਣਨਾ ਸਾਡੇ ਲਈ ਵੱਡਾ ਦਿਨ - ਮੈਥਿਲੀ ਠਾਕੁਰ