27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਜ਼ਿੰਦਗੀ ਵਿਚ ਕੁਝ ਪ੍ਰਾਪਤੀਆਂ ਤੁਹਾਨੂੰ ਨਿਮਰ ਬਣਾ ਦਿੰਦੀਆਂ ਹਨ : ਅਨੁਪਮ ਖੇਰ

ਪਣਜੀ, (ਗੋਆ) 20 ਨਵੰਬਰ : ਗੋਆ ਵਿਚ 56ਵਾਂ ਇੰਟਰ ਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ 2025 (ਆਈਫਾ)...

ਅਜੀਤ ਡੈਸਕ 20-11-2025

ਪਣਜੀ, (ਗੋਆ) 20 ਨਵੰਬਰ : ਗੋਆ ਵਿਚ 56ਵਾਂ ਇੰਟਰ ਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ 2025 (ਆਈਫਾ)
ਚੱਲ ਰਿਹਾ ਹੈ। ਇਸ ਮੌਕੇ ਬੋਲਦਿਆਂ ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਜ਼ਿੰਦਗੀ ਵਿਚ ਕੁਝ ਪ੍ਰਾਪਤੀਆਂ ਹੁੰਦੀਆਂ ਹਨ ਜੋ ਤੁਹਾਨੂੰ ਨਿਮਰ ਬਣਾਉਂਦੀਆਂ ਹਨ ਅਤੇ ਇਹ ਉਨ੍ਹਾਂ ਵਿੱਚੋਂ ਇੱਕ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਫਿਲਮਾਂ ਇਥੇ 56ਵੇਂ ਗੋਆ ਕੌਮਾਂਤਰੀ ਫਿਲਮ ਫੈਸਟੀਵਲ ਵਿਚ ਦਿਖਾਈਆਂ ਜਾ ਰਹੀਆਂ ਹਨ: ਤਨਵੀ ਦ ਗ੍ਰੇਟ, ਜਿਸਦਾ ਨਿਰਦੇਸ਼ਨ ਉਨ੍ਹਾਂ ਨੇ ਕੀਤਾ ਹੈ; ਵਿਵੇਕ ਅਗਨੀਹੋਤਰੀ ਦੀ ਬੰਗਾਲ ਫਾਈਲਜ਼; ਅਤੇ ਕੌਮਾਂਤਰੀ ਪੱਧਰ ਉਤੇ ਕੈਨੇਡੀਅਨ ਫਿਲਮ ਕੈਲੋਰੀ। ਉਨ੍ਹਾਂ ਕਿਹਾ ਕਿ ਉਹ ਇਥੇ ਇਕ ਵਰਕਸ਼ਾਪ ਵੀ ਕਰਵਾ ਰਹੇ ਹਨ। ਇਸ ਤੋਂ ਇਲਾਵਾ, 1942: ਏ ਲਵ ਸਟੋਰੀ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ ਵੀ ਹੈ।

ਉਨ੍ਹਾਂ ਕਿਹਾ ਕਿ ਉਹ 40 ਸਾਲਾਂ ਬਾਅਦ ਵੀ ਇਸ ਬਾਰੇ ਬਹੁਤ ਉਤਸ਼ਾਹਿਤ ਹਨ..."

 

ਪਿਛਲੀ ਖ਼ਬਰ ਵਿਰੋਧੀ ਸਿਆਸੀ ਪਾਰਟੀਆਂ ਤੇ ਵਕੀਲਾਂ ਨੇ ਗੜ੍ਹਸ਼ੰਕਰ ’ਚ ਕੱਢਿਆ ਰੋਸ ਮਾਰਚ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ 'ਤੇ 4 ਦਸੰਬਰ ਤੱਕ ਲਗਾਈ ਰੋਕ