27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਵਿਰੋਧੀ ਸਿਆਸੀ ਪਾਰਟੀਆਂ ਤੇ ਵਕੀਲਾਂ ਨੇ ਗੜ੍ਹਸ਼ੰਕਰ ’ਚ ਕੱਢਿਆ ਰੋਸ ਮਾਰਚ

ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)- ਗੜ੍ਹਸ਼ੰਕਰ ਨੂੰ ਪ੍ਰਸਤਾਵਿਤ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ’ਚ ਸ਼ਾਮਿਲ ਕਰਨ ਦੇ ਵਿਰੋਧ ਵਿਚ ਸਮੂਹ ਵਿਰੋਧੀ ਪਾਰਟੀਆਂ...

ਅਜੀਤ ਡੈਸਕ 20-11-2025

ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)- ਗੜ੍ਹਸ਼ੰਕਰ ਨੂੰ ਪ੍ਰਸਤਾਵਿਤ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ’ਚ ਸ਼ਾਮਿਲ ਕਰਨ ਦੇ ਵਿਰੋਧ ਵਿਚ ਸਮੂਹ ਵਿਰੋਧੀ ਪਾਰਟੀਆਂ, ਵਪਾਰ ਮੰਡਲ ਅਤੇ ਬਾਰ ਐਸੋਸੀਏਸ਼ਨ ਵਲੋਂ ਗੜ੍ਹਸ਼ੰਕਰ ਦੇ ਬਾਜ਼ਾਰ ਅੱਧਾ ਦਿਨ ਬੰਦ ਰੱਖਣ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ।

ਅੱਧਾ ਦਿਨ ਬੰਦ ਦੇ ਸੱਦੇ ਤਹਿਤ ਗੜ੍ਹਸ਼ੰਕਰ ਸ਼ਹਿਰ ਦੀਆਂ ਦੁਕਾਨਾਂ ਅੱਧੇ ਦਿਨ ਲਈ ਬੰਦ ਰਹੀਆਂ ਤੇ ਇਸ ਦੌਰਾਨ ਆਵਾਜਾਈ ਆਮ ਵਾਂਗ ਜਾਰੀ ਰਹੀ। ਇਸ ਮੌਕੇ ਵੱਖ-ਵੱਖ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ ਜਥੇਬੰਦੀਆਂ, ਵਪਾਰ ਮੰਡਲ ਦੇ ਦੁਕਾਨਦਾਰਾਂ ਅਤੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਤਹਿਸੀਲ ਕੰਪਲੈਕਸ ਤੋਂ ਰੋਸ ਮਾਰਚ ਸ਼ੁਰੂ ਕਰਕੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਗੜ੍ਹਸ਼ੰਕਰ ਦੇ ਟੁੱਕੜੇ ਬੰਦ ਕਰੋ, ਲੋਕ ਏਕਤਾ ਜਿੰਦਾਬਾਦ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣਾ ਰੋਸ ਪ੍ਰਗਟ ਕੀਤਾ।

ਪਿਛਲੀ ਖ਼ਬਰ ਗੜ੍ਹਸ਼ੰਕਰ ਨੂੰ ਪ੍ਰਸਤਾਵਿਤ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ’ਚ ਸ਼ਾਮਿਲ ਕਰਨ ਦੇ ਵਿਰੋਧ ’ਚ ਗੜ੍ਹਸ਼ੰਕਰ ਦੇ ਬਾਜ਼ਾਰ ਅੱਧਾ ਦਿਨ... ਅਗਲੀ ਖ਼ਬਰ ਜ਼ਿੰਦਗੀ ਵਿਚ ਕੁਝ ਪ੍ਰਾਪਤੀਆਂ ਤੁਹਾਨੂੰ ਨਿਮਰ ਬਣਾ ਦਿੰਦੀਆਂ ਹਨ : ਅਨੁਪਮ ਖੇਰ