04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਾਰਕੋਟਿਕਸ ਕੰਟਰੋਲ ਬਿਊਰੋ ਤੇ ਪੁਲਿਸ ਨੇ ਦਿੱਲੀ ਦੇ ਛਤਰਪੁਰ ਤੋਂ 262 ਕਰੋੜ ਰੁਪਏ ਦਾ ਨਸ਼ਾ ਕੀਤਾ ਬਰਾਮਦ

ਨਵੀਂ ਦਿੱਲੀ , 23 ਨਵੰਬਰ - ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਾਰੀ ਕੀਤੇ ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਦੇ ਛਤਰਪੁਰ ਦੇ ਇਕ ਘਰ ਤੋਂ ...

ਅਜੀਤ ਡੈਸਕ 23-11-2025

ਨਵੀਂ ਦਿੱਲੀ , 23 ਨਵੰਬਰ - ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਾਰੀ ਕੀਤੇ ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਦੇ ਛਤਰਪੁਰ ਦੇ ਇਕ ਘਰ ਤੋਂ ਲਗਭਗ 262 ਕਰੋੜ ਰੁਪਏ ਦੀ ਕੀਮਤ ਵਾਲੀ 328 ਕਿਲੋਗ੍ਰਾਮ ਮੈਥੈਂਫੇਟਾਮਾਈਨ ਬਰਾਮਦ ਕਰਕੇ ਇਕ ਅੰਤਰਰਾਸ਼ਟਰੀ ਮੈਥੈਂਫੇਟਾਮਾਈਨ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ।

ਗ੍ਰਹਿ ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ "ਆਪ੍ਰੇਸ਼ਨ ਕ੍ਰਿਸਟਲ ਫੋਰਟਰੈਸ" ਨਾਂਅ ਦੀ ਇਸ ਕਾਰਵਾਈ ਦੇ ਨਤੀਜੇ ਵਜੋਂ 20 ਨਵੰਬਰ ਨੂੰ ਨਾਗਾਲੈਂਡ ਦੀ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਰਾਸ਼ਟਰੀ ਰਾਜਧਾਨੀ ਵਿਚ ਇਸ ਗ਼ੈਰ -ਕਾਨੂੰਨੀ ਪਦਾਰਥ ਦੀ ਸਭ ਤੋਂ ਵੱਡੀ ਬਰਾਮਦਗੀ ਵਿਚੋਂ ਇਕ ਹੋਣ ਦੇ ਨਾਤੇ, ਦੱਖਣੀ ਦਿੱਲੀ ਦੇ ਛਤਰਪੁਰ ਵਿਚ ਨਾਗਾਲੈਂਡ ਦੀ ਮੂਲ ਔਰਤ ਦੇ ਘਰੋਂ ਉੱਚ-ਗੁਣਵੱਤਾ ਵਾਲੀ ਮੈਥੈਂਫੇਟਾਮਾਈਨ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਸੀ ਅਤੇ ਉਸ ਨੂੰ ਨਾਗਾਲੈਂਡ ਪੁਲਿਸ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਿਛਲੀ ਖ਼ਬਰ ਫਗਵਾੜਾ-ਜਲੰਧਰ ਰਾਸ਼ਟਰੀ ਰਾਜਮਾਰਗ 'ਤੇ ਵੱਡਾ ਹਾਦਸਾ: 2 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਕਈ ਜ਼ਖ਼ਮੀ ਅਗਲੀ ਖ਼ਬਰ ਨਿਪਾਲ ਦਾ ਨਿਆਂਇਕ ਜਾਂਚ ਕਮਿਸ਼ਨ ਜਨਰਲ-ਜ਼ੈਡ ਵਿਰੋਧ ਅੱਤਿਆਚਾਰਾਂ ਲਈ ਓਲੀ ਤੋਂ ਕਰੇਗਾ ਪੁੱਛਗਿੱਛ