04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2025

ਹਰਿਆਣਾ ਦੀ ਪਵਿੱਤਰ ਧਰਤੀ ’ਤੇ 3 ਦਿਨਾਂ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ

ਕਰਨਾਲ , 27 ਨਵੰਬਰ(ਗੁਰਮੀਤ ਸਿੰਘ ਸੱਗੂ)- ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀसहिब् ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਲਈ ਧਮਧਾਨ ਸਾਹਿਬ ਜ਼ਿਲ੍ਹਾ ਜੀਂਦ ...

ਅਜੀਤ ਡੈਸਕ 27-11-2025

ਕਰਨਾਲ , 27 ਨਵੰਬਰ(ਗੁਰਮੀਤ ਸਿੰਘ ਸੱਗੂ)- ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀसहिब् ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਲਈ ਧਮਧਾਨ ਸਾਹਿਬ ਜ਼ਿਲ੍ਹਾ ਜੀਂਦ , ਹਰਿਆਣਾ ਵਿਖੇ ਪੰਡਾਲ ਸਜ ਕੇ ਤਿਆਰ ਹਨ। ਗੁਰਦੁਆਰਾ ਸਾਹਿਬ ਨਜ਼ਦੀਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਟੈਂਟ ਸਿਟੀ ਸਥਾਪਿਤ ਕੀਤੀ ਗਈ ਹੈ। ਟੈਂਟ ਸਿਟੀ ਦੇ ਮੁੱਖ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਦਾ ਪ੍ਰਕਾਸ਼ ਹੋਵੇਗਾ, ਜਿੱਥੇ ਸਿੱਖ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਗੁਰਬਾਣੀ ਕੀਰਤਨ ਕਰਨਗੇ ਅਤੇ ਢਾੜੀ ਜਥੇ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਪ੍ਰਸੰਗ ਸਾਂਝੇ ਕਰਨਗੇ। ਟੈਂਟ ਸਿਟੀ ਵਿਚ ਹੀ ਮੁੱਖ ਪੰਡਾਲ ਤੋਂ ਥੋੜੀ ਦੂਰੀ ’ਤੇ ਟੈਂਟ ਲਗਾਏ ਗਏ ਹਨ, ਜਿੱਥੇ ਵੱਖ-ਵੱਖ ਪ੍ਰਕਾਰ ਦੇ ਪਕਵਾਨ ਲੰਗਰ ਰੂਪ ਵਿਚ ਵੰਡੇ ਜਾਣਗੇ। ਇਸੇ ਨਾਲ ਹੀ ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਗੱਠੜੀ ਘਰ ਅਤੇ ਰਿਹਾਇਸ਼ ਲਈ ਟੈਂਟ ਵੀ ਲਗਾ ਦਿੱਤੇ ਗਏ ਹਨ। ਟੈਂਟ ਸਿਟੀ ਵਿਚ ਹੀ ਸੰਗਤ ਨੂੰ ਲੰਗਰ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਮਾਗਮ ਸਥਾਨ ਦੇ ਐਂਟਰੀ ’ਤੇ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ, ਜਿੱਥੇ ਸੰਗਤ ਨੂੰ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ।

ਪਿਛਲੀ ਖ਼ਬਰ 2 ਖਿਡਾਰੀਆਂ ਦੀ ਮੌਤ ਲਈ ਸਰਕਾਰ ਜ਼ਿੰਮੇਵਾਰ - ਦਪਿੰਦਰ ਹੁੱਡਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸਤੰਬਰ-ਅਕਤੂਬਰ 2026 ਵਿਚ , ਉਪ-ਰਾਸ਼ਟਰਪਤੀ ਨੇ ਦਿੱਤੀ ਪ੍ਰਵਾਨਗੀ