25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-12-2025

ਗੋਆ ਅਗਨੀਕਾਂਡ:ਲੂਥਰਾ ਭਰਾ ਕਾਬੂ, ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ

ਬੈਂਕਾਕ, 11 ਦਸੰਬਰ- ਥਾਈ ਪੁਲਿਸ ਨੇ ਸੌਰਭ ਲੂਥਰਾ ਅਤੇ ਉਸ ਦੇ ਭਰਾ ਗੌਰਵ ਲੂਥਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜੋ ਗੋਆ ਵਿਚ ਉਨ੍ਹਾਂ ਦੇ ਨਾਈਟ ਕਲੱਬ ਵਿਚ ਅੱਗ ਲੱਗਣ ਤੋਂ ਬਾਅਦ ਭਾਰਤ...

ਅਜੀਤ ਡੈਸਕ 11-12-2025

ਬੈਂਕਾਕ, 11 ਦਸੰਬਰ- ਥਾਈ ਪੁਲਿਸ ਨੇ ਸੌਰਭ ਲੂਥਰਾ ਅਤੇ ਉਸ ਦੇ ਭਰਾ ਗੌਰਵ ਲੂਥਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜੋ ਗੋਆ ਵਿਚ ਉਨ੍ਹਾਂ ਦੇ ਨਾਈਟ ਕਲੱਬ ਵਿਚ ਅੱਗ ਲੱਗਣ ਤੋਂ ਬਾਅਦ ਭਾਰਤ ਤੋਂ ਫਰਾਰ ਸਨ, ਜਿਸ ਵਿਚ 25 ਲੋਕ ਮਾਰੇ ਗਏ ਸਨ। ਅਧਿਕਾਰੀਆਂ ਨੇ‌ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਨਾਈਟ ਕਲੱਬ ਦੇ ਸਹਿ-ਮਾਲਕਾਂ ਵਿਰੁੱਧ ਇੰਟਰਪੋਲ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਬੇਨਤੀ 'ਤੇ ਹਿਰਾਸਤ ਵਿਚ ਲਿਆ ਗਿਆ ਸੀ। ਦੋਵੇਂ ਦੋਸ਼ੀ ਇਸ ਸਮੇਂ ਥਾਈਲੈਂਡ ਦੇ ਫੁਕੇਟ ਵਿਚ ਹਨ ਅਤੇ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਪਿਛਲੀ ਖ਼ਬਰ ਕੱਲ੍ਹ ਅਮਿਤ ਸ਼ਾਹ ਜੀ ਸਨ ਬਹੁਤ ਘਬਰਾਏ ਹੋਏ- ਰਾਹੁਲ ਗਾਂਧੀ ਅਗਲੀ ਖ਼ਬਰ ਕੋਰਟ ਕੰਪਲੈਕਸ ਵਿਚ ਫਾਇਰਿੰਗ, ਇਕ ਦੀ ਮੌਤ