25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਗੁਰੂ ਹਰਸਹਾਏ 'ਚ 'ਆਪ' ਉਮੀਦਵਾਰ ਨੇ ਪਾਈ ਵੋਟ, ਗਿੱਲ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਪੈਣ ਦੀ ਰਫਤਾਰ ਮੱਠੀ

ਗੁਰੂ ਹਰਸਹਾਏ (ਫ਼ਿਰੋਜ਼ਪੁਰ)/ਇਆਲੀ/ਥਰੀਕੇ/ਫੁੱਲਾਂਵਾਲ (ਲੁਧਿਆਣਾ), 14 ਦਸੰਬਰ (ਕਪਿਲ ਕੰਧਾਰੀ/ਮਨਜੀਤ ਸਿੰਘ ਦੁੱਗਰੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਗੁਰੂ ਹਰਸਹਾਏ ਹਲਕੇ...

ਅਜੀਤ ਡੈਸਕ 14-12-2025

ਗੁਰੂ ਹਰਸਹਾਏ (ਫ਼ਿਰੋਜ਼ਪੁਰ)/ਇਆਲੀ/ਥਰੀਕੇ/ਫੁੱਲਾਂਵਾਲ (ਲੁਧਿਆਣਾ), 14 ਦਸੰਬਰ (ਕਪਿਲ ਕੰਧਾਰੀ/ਮਨਜੀਤ ਸਿੰਘ ਦੁੱਗਰੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਗੁਰੂ ਹਰਸਹਾਏ ਹਲਕੇ ਦੇ ਪਿੰਡ ਮਾੜੇ ਕਲਾ ਜੋਨ ਨੰਬਰ 17 ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਨੇ ਬਸਤੀ ਮੱਘਰ ਸਿੰਘ ਵਾਲਾ ਦੇ ਬੂਥ ’ਤੇ ਵੋਟ ਪਾਈ। 
ਇਸੇ ਤਰਾਂ ਲੁਧਿਆਣਾ ਦੇ ਹਲਕਾ ਗਿੱਲ ਅਧੀਨ ਆਉਂਦੇ ਪੋਲਿੰਗ ਸਟੇਸ਼ਨਾਂ ਤੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣ ਦਾ ਕੰਮ ਚਾਹੇ ਮਿੱਥੇ ਸਮੇਂ ਅਨੁਸਾਰ ਸ਼ੁਰੂ ਹੋ ਗਿਆ, ਪਰ ਵੋਟਾਂ ਪੈਣ ਦੀ ਰਫਤਾਰ ਬਹੁਤ ਹੀ ਮੱਠੀ ਰਹੀ, ਸਾਡੇ 9 ਵਜੇ ਤੱਕ 3.5 % ਵੋਟ ਹੀ ਪੋਲ ਹੋਈ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਧਾਂਦਰਾ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨੇ ਪਾਈ ਵੋਟ ਅਗਲੀ ਖ਼ਬਰ ਫਗਵਾੜਾ ਵਿਖੇ 141 ਬੂਥਾਂ ’ਤੇ ਵੋਟਾਂ ਪੈਣ ਦਾ ਕੰਮ ਸ਼ੁਰੂ