30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਜੰਝ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਵੋਟ ਪਾ ਕੇ ਨਿਭਾਇਆ ਆਪਣਾ ਮੁੱਢਲਾ ਫ਼ਰਜ਼

ਜਲਾਲਾਬਾਦ (ਫ਼ਾਜ਼ਿਲਕਾ), 14 ਦਸੰਬਰ (ਕਰਨ ਚੁਚਰਾ) - ਪੰਜਾਬ ਭਰ ਵਿਚ 14 ਦਸੰਬਰ ਨੂੰ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਸੀ । ਉੱਥੇ ਹੀ ਸਵੇਰ...

ਅਜੀਤ ਡੈਸਕ 14-12-2025

ਜਲਾਲਾਬਾਦ (ਫ਼ਾਜ਼ਿਲਕਾ), 14 ਦਸੰਬਰ (ਕਰਨ ਚੁਚਰਾ) - ਪੰਜਾਬ ਭਰ ਵਿਚ 14 ਦਸੰਬਰ ਨੂੰ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਸੀ । ਉੱਥੇ ਹੀ ਸਵੇਰ ਹੁੰਦਿਆਂ ਹੀ ਸੰਘਣੀ ਧੁੰਦ ਦੇ ਬਾਵਜੂਦ ਲੋਕ ਤੜਕਸਾਰ 8 ਵਜੇ ਵੋਟਾਂ ਆਉਣ ਲਈ ਉਤਾਵਲੇ ਨਜ਼ਰ ਆਏ ।ਜਲਾਲਾਬਾਦ ਵਿਧਾਨ ਸਭਾ ਹਲਕਾ ਜੋ ਕਿ ਅਕਸਰ ਹੀ ਚਰਚਿਤ ਅਤੇ ਸੂਬੇ ਦੀ ਹੋਟ ਸੀਟ ਮੰਨਿਆ ਜਾਂਦਾ ਹੈ । ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਲੋਕ ਆਪੋ ਆਪਣੇ ਬੂਥਾਂ 'ਤੇ ਵੋਟ ਪਾਉਣ ਲਈ ਪੁੱਜਣ ਲੱਗੇ । ਜਿੱਥੇ ਪੰਜਾਬ ਵਿਚ ਚੋਣ ਸੀਜਨ ਸੀ, ਉਥੇ ਹੀ ਵਿਆਹਾਂ ਦਾ ਸੀਜ਼ਨ ਵਿਚੇ ਆਉਣ ਕਾਰਨ 14 ਦਸੰਬਰ ਨੂੰ ਚੋਣਾਂ ਵਾਲੇ ਦਿਨ ਜੰਝ ਚੜ੍ਹਨ ਤੋਂ ਪਹਿਲਾਂ ਜਲਾਲਾਬਾਦ ਦੇ ਪਿੰਡ ਸੜੀਆਂ ਵਿਚ ਇਕ ਨੌਜਵਾਨ ਆਪਣੇ ਬਰਾਤੀਆਂ ਨੂੰ ਲੈ ਕੇ ਵੋਟ ਪਾਉਣ ਲਈ ਪੋਿਲੰਗ ਬੂਥ 'ਤੇ ਪਹੁੰਚ ਗਿਆ। ਉਸ ਨੇ ਜੰਝ ਚੜ੍ਹਨ ਤੋਂ ਪਹਿਲਾਂ ਵੋਟ ਪਾਉਣ ਦਾ ਆਪਣਾ ਮੁੱਢਲਾ ਫ਼ਰਜ਼ ਅਦਾ ਕੀਤਾ ਅਤੇ ਫ਼ਿਰ ਅਗਲੇ ਫ਼ਰਜ਼ਾਂ ਦੀ ਪੂਰਤੀ ਲਈ ਰਵਾਨਾ ਹੋਇਆ । ਵੋਟ ਸਿਹਰੇ ਕਲੀਆਂ ਨਾਲ ਸਜੇ ਨੌਜਵਾਨ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਇਹ ਸਾਡਾ ਮੁੱਢਲਾ ਅਧਿਕਾਰ ਹੈ, ਬੜ੍ਹੀ ਜਦੋਂ ਜਹਿਦ ਅਤੇ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਅਧਿਕਾਰ ਮਿਲਿਆ ਹੈ ਅਤੇ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਹਰ ਹੀਲ੍ਹੇ ਕਰਨਾ ਚਾਹੀਦਾ ਹੈ ।

ਪਿਛਲੀ ਖ਼ਬਰ ਫਾਜ਼ਿਲਕਾ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਚ ਦੁਪਹਿਰ 12.00 ਵੱਜੇ ਤੱਕ 22/71% ਵੋਟਾਂ ਪਾਈਆਂ ਅਗਲੀ ਖ਼ਬਰ ਪਿੰਡ ਤਲਵੰਡੀ ਦਸੰਦਾ ਸਿੰਘ ਵਿਖੇ ਅੱਜ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਆਗੂਆ...