27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਪਿੰਡ ਕਾਜੀਕੋਟ ਵਿਖੇ ਅਕਾਲੀ ਅਤੇ ‘ਆਪ’ ਸਮੱਰਥਕਾਂ ਵਿਚਕਾਰ ਚੱਲੇ ਇੱਟਾਂ ਰੋੜੇ ਅਤੇ ਗੋਲੀਆਂ

ਤਰਨ ਤਾਰਨ, 14 ਦਸੰਬਰ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕਾਜੀਕੋਟ ਵਿਖੇ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਬੂਥ ਲਗਾਉਣ ਸੰਬੰਧੀ ਅਕਾਲੀ ਦਲ ਅਤੇ ‘ਆਪ’ ਪਾਰਟੀ...

ਅਜੀਤ ਡੈਸਕ 14-12-2025

ਤਰਨ ਤਾਰਨ, 14 ਦਸੰਬਰ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕਾਜੀਕੋਟ ਵਿਖੇ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਬੂਥ ਲਗਾਉਣ ਸੰਬੰਧੀ ਅਕਾਲੀ ਦਲ ਅਤੇ ‘ਆਪ’ ਪਾਰਟੀ ਦੇ ਸਮੱਰਥਕ ਆਪਸ ਵਿਚ ਭਿੜ ਗਏ। ਦੋਵਾਂ ਧਿਰਾਂ ਵਲੋਂ ਇਕ ਦੂਜੇ ਉਪਰ ਇੱਟਾਂ ਚਲਾਉਣ, ਧੱਕੇਸ਼ਾਹੀ ਕਰਨ ਅਤੇ ਗੋਲੀ ਚਲਾਉਣ ਦੇ ਦੋਸ਼ ਲਗਾਏ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸ.ਡੀ.ਐਮ. ਗੁਰਮੀਤ ਸਿੰਘ ਅਤੇ ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਭਾਰੀ ਪੁਲਿਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪਿਛਲੀ ਖ਼ਬਰ 105 ਸਾਲਾ ਬਾਪੂ ਲਾਭ ਸਿੰਘ ਮੌੜ ਨੇ ਪਾਈ ਵੋਟ ਅਗਲੀ ਖ਼ਬਰ ਨਾਭਾ ਹਲਕੇ ਦੇ ਪਿੰਡਾਂ ਵਿੱਚ ਸੰਮਤੀ ਚੋਣਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ