28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਅਟਾਰੀ ਸਰਹੱਦ ਪਹੁੰਚੇ ਸੈਲਾਨੀਆਂ ਨੂੰ ਝੰਡੇ ਦੀ ਰਸਮ ਦਰਸ਼ਕ ਗੈਲਰੀ ਵੱਲ ਜਾਣ ਦੀ ਮਿਲੀ ਇਜਾਜ਼ਤ

ਅਟਾਰੀ (ਅੰਮ੍ਰਿਤਸਰ), 26 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - 26 ਜਨਵਰੀ 77ਵੇਂ ਗਣਤੰਤਰ ਦਿਵਸ ਮੌਕੇ ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ ਦੂਰ-ਦੁਰਾਡੇ ਇਲਾਕਿਆਂ ਵਿਚੋਂ...

ਅਜੀਤ ਡੈਸਕ 26-01-2026

 ਅਟਾਰੀ (ਅੰਮ੍ਰਿਤਸਰ), 26 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - 26 ਜਨਵਰੀ 77ਵੇਂ ਗਣਤੰਤਰ ਦਿਵਸ ਮੌਕੇ ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ ਦੂਰ-ਦੁਰਾਡੇ ਇਲਾਕਿਆਂ ਵਿਚੋਂ ਪਹੁੰਚੇ ਸੈਲਾਨੀਆਂ ਨੂੰ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਦਰਸ਼ਕ ਗੈਲਰੀ ਵੱਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਵਿਚੋਂ ਪਹੁੰਚ ਰਹੇ ਅਟਾਰੀ ਸਰਹੱਦ ਤੇ ਯਾਤਰੀਆਂ ਦੀ ਭੀੜ ਵੱਧ ਰਹੀ ਸੀ, ਜਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਵਲੋਂ ਯਾਤਰੀਆਂ ਨੂੰ ਰੀਟਰੀਟ ਸੈਰਾਮਨੀ ਵਾਲੇ ਸਥਾਨ ਵੱਲ ਜਾਣ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਰਾਜਸਥਾਨ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਰਾਜ ਤੋਂ ਸੈਲਾਨੀ ਗਣਤੰਤਰ ਦਿਵਸ ਦਾ ਸ਼ੁਭ ਦਿਹਾੜਾ ਮਨਾਉਣ ਲਈ ਅਟਾਰੀ ਸਰਹੱਦ ਪਹੁੰਚੇ ਹਨ। ਯਾਤਰੀ ਵੰਦੇ ਮਾਤਰਮ, ਭਾਰਤ ਮਾਂ ਜ਼ਿੰਦਾਬਾਦ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਅਟਾਰੀ ਸਰਹੱਦ ਵੱਲ ਰਵਾਨਾ ਹੋ ਗਏ।

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਗਣਤੰਤਰਤਾ ਦਿਵਸ ਮੌਕੇ ਸਬ ਡਵੀਜਨਲ ਮੈਜਿਸਟ੍ਰੇਟ ਨੇ ਲਹਿਰਾਇਆ ਕੌਮੀ ਝੰਡਾ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਟਰੈਕਟਰ ਮਾਰਚ, ਟੋਲ ਪਲਾਜ਼ਾ ਵੀ ਕਰਵਾਇਆ ਮੁਫ਼ਤ