24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਬਠਿੰਡਾ ਵਿਖੇ ਕਿਸਾਨਾਂ ਦੇ ਪੱਕੇ ਮੋਰਚੇ ਤੋਂ ਪਹਿਲਾਂ ਆਗੂਆਂ ਦੇ ਘਰ ਪੁੱਜੀ ਪੁਲਿਸ

ਸੰਗਰੂਰ, 6 ਫਰਵਰੀ- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਦੇ ਘਰ ਊਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪੁੱਜੀ। ਕਿਸਾਨਾਂ ਵਲੋਂ ਅੱਜ ਬਠਿੰਡਾ....

ਅਜੀਤ ਡੈਸਕ 06-02-2026

ਸੰਗਰੂਰ, 6 ਫਰਵਰੀ- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਦੇ ਘਰ ਊਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪੁੱਜੀ। ਕਿਸਾਨਾਂ ਵਲੋਂ ਅੱਜ ਬਠਿੰਡਾ ਜੇਲ੍ਹ ਵਿਚ ਬੰਦ ਦੋ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ ਲਈ ਡੀ.ਸੀ. ਦਫ਼ਤਰ ਬਠਿੰਡਾ ਦੇ ਅੱਗੇ ਪੱਕਾ ਧਰਨਾ ਦੇਣਾ ਸੀ। ਉਸ ਦੇ ਸੰਬੰਧ ਵਿਚ ਹੀ ਪੁਲਿਸ ਵਲੋਂ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਨੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਮਹਿਲਾਂ ਤੋਂ ਇਲਾਵਾ ਕਈ ਆਗੂਆਂ ਦੇ ਘਰਾਂ ਵਿਚ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਪਰ ਕਿਸੇ ਨੂੰ ਵੀ ਡਿਟੇਨ ਨਹੀਂ ਕੀਤਾ ਜਾ ਸਕਿਆ, ਕਿਉਂਕਿ ਸਾਰੇ ਆਗੂ ਪਹਿਲਾਂ ਹੀ ਘਰ ਤੋਂ ਬਾਹਰ ਸਨ।

 

 

ਪਿਛਲੀ ਖ਼ਬਰ ‘ਆਪ’ ਆਗੂ ਲੱਕੀ ਓਬਰਾਏ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਵਿਦਿਆਰਥੀਆਂ ਨਾਲ ‘ਪ੍ਰੀਖਿਆ ’ਤੇ ਚਰਚਾ’