24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-02-2026

ਸੂਫੀ ਫੈਸਟੀਵਲ 'ਚ ਕੰਵਰ ਗਰੇਵਾਲ, ਰਜ਼ਾ ਹੀਰ, ਕਮਲ ਖ਼ਾਨ, ਫਿਰੋਜ਼ ਖ਼ਾਨ ,ਮਾਣਕ ਅਲੀ ਅਤੇ ਹੋਰ ਗਾਇਕ ਰੂਹਾਨੀ ਗੀਤਾਂ ਦੀ ਲਗਾਉਣਗੇ ਛਹਿਬਰ - ਡੀ.ਸੀ.

ਮਲੇਰਕੋਟਲਾ, 9 ਫਰਵਰੀ (ਮੁਹੰਮਦ ਹਨੀਫ਼ ਥਿੰਦ)- ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਅਤੇ ...

ਅਜੀਤ ਡੈਸਕ 09-02-2026

ਮਲੇਰਕੋਟਲਾ, 9 ਫਰਵਰੀ (ਮੁਹੰਮਦ ਹਨੀਫ਼ ਥਿੰਦ)- ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ, ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਸਿਹਤ, ਸਨਮਾਨ ਅਤੇ ਸੱਭਿਆਚਾਰ ਦੇ ਮਹਾਂ-ਉਤਸਵ ਵਜੋਂ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ” ਜੋ ਕਿ 13 ਤੋਂ 15 ਫਰਵਰੀ ਤੱਕ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੂਫੀ ਫੈਸਟੀਵਲ ਵਿਚ ਸੂਫ਼ੀ ਗਾਇਕ ਕੰਵਰ ਗਰੇਵਾਲ, ਰਜ਼ਾ ਹੀਰ, ਕਮਲ ਖ਼ਾਨ, ਫਿਰੋਜ਼ ਖ਼ਾਨ, ਸਲਾਮਤ ਅਲੀ, ਅਲੀ ਜ਼ੈਨ, ਅਸ਼ਫ਼ਾਕ ਮਲਿਕ, ਅਰਸ਼ ਸੁਹੇਲ ਅਤੇ ਮਾਣਕ ਅਲੀ ਰੂਹਾਨੀ ਗੀਤਾਂ ਦੀ ਛਹਿਬਰ ਲਗਾਉਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਲੋਂ ਇਸ ਸੂਫ਼ੀ ਫੈਸਟੀਵਲ ਅਤੇ ਸਖੀ ਸ਼ਕਤੀ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ।

ਪਿਛਲੀ ਖ਼ਬਰ ਅੰਮ੍ਰਿਤਸਰ ’ਚ ਬਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਦਾ ਆਇਆ ਹੜ੍ਹ, ਦੇਖੋ ਮੌਕੇ ਦੀਆਂ ਤਸਵੀਰਾਂ ਅਗਲੀ ਖ਼ਬਰ ਪਿੰਡ ਛਾਜਲੀ ਵਿਚ ਜਲਦ ਲੱਗੇਗਾ ਐਸਟ੍ਰੋਟਰਫ ਹਾਕੀ ਮੈਦਾਨ – ਹਰਪਾਲ ਸਿੰਘ ਚੀਮਾ