24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2026

ਥੋੜੀ ਦੇਰ 'ਚ ਈ.ਡੀ. ਅੱਗੇ ਪੇਸ਼ ਹੋ ਸਕਦੇ ਹਨ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ

ਜਲੰਧਰ, 12 ਫਰਵਰੀ - ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਅਧੀਨ ਦਰਜ ਹੋਏ ਇਕ ਪੁਰਾਣੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਥੋੜੀ ਦੇਰ 'ਚ ਈ.ਡੀ. ਅੱਗੇ ਪੇਸ਼ ਹੋ ਸਕਦੇ ਹਨ। ਭਾਜਪਾ ਦੇ ਸੀਨੀਅਰ...

ਅਜੀਤ ਡੈਸਕ 12-02-2026

ਜਲੰਧਰ, 12 ਫਰਵਰੀ - ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਅਧੀਨ ਦਰਜ ਹੋਏ ਇਕ ਪੁਰਾਣੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਥੋੜੀ ਦੇਰ 'ਚ ਈ.ਡੀ. ਅੱਗੇ ਪੇਸ਼ ਹੋ ਸਕਦੇ ਹਨ। ਭਾਜਪਾ ਦੇ ਸੀਨੀਅਰ ਆਗੂ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਅਧੀਨ ਦਰਜ ਹੋਏ ਇਕ ਪੁਰਾਣੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਾਹਮਣੇ ਅੱਜ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ । ਦੱਸਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਈ. ਡੀ. ਵਲੋਂ ਕਰੀਬ 3 ਦਿਨ ਪਹਿਲਾਂ ਸੰਮਨ ਜਾਰੀ ਕੀਤੀ ਗਿਆ ਸੀ । ਹਾਲਾਂਕਿ, ਮੁਹਾਲੀ ਦੇ ਇਕ ਹਸਪਤਾਲ 'ਚ ਗੋਡੇ ਦਾ ਆਪ੍ਰੇਸ਼ਨ ਹੋਣ ਕਾਰਨ ਉਨ੍ਹਾਂ ਦੇ ਏਜੰਸੀ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਨਹੀਂ ਹੈ।

ਪਿਛਲੀ ਖ਼ਬਰ ਮੁਅੱਤਲ ਡੀ.ਆਈ.ਜੀ. ਭੁੱਲਰ ਦੀ ਜ਼ਮਾਨਤ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਅੱਜ ਅਗਲੀ ਖ਼ਬਰ ਕੋਲੇ ਦੀ ਬਰਾਮਦ ਨੂੰ ਵਧਾਉਣ ਲਈ ਜਾਪਾਨ, ਕੋਰੀਆ, ਭਾਰਤ ਨਾਲ ਕੀਤਾ ਇਤਿਹਾਸਕ ਵਪਾਰ ਸਮਝੌਤਾ - ਟਰੰਪ