ਚੰਡੀਗੜ੍ਹ, 21 ਮਾਰਚ- ਅੰਮ੍ਰਿਤਸਰ ਵੇਅਰ ਹਾਊਸ ਦੇ ਮੈਨੇਜਰ ਵਲੋਂ ਖੁਦਕੁਸ਼ੀ ਮਾਮਲੇ ਉਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਟਵੀਟ ਆਇਆ ਹੈ। ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਲਿਖਿਆ ਹੈ ਕਿ ਦੇਖੋ ਪੈਸੇ ਬਣਾਉਣ ਪਿੱਛੇ ਕਿਸ ਤਰ੍ਹਾਂ ਪੰਜਾਬ ਸਰਕਾਰ ਵਿਚ ਕੰਮ ਕਰਦੇ ਅਧਿਕਾਰੀਆ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਲਿਖਿਆ ਕਿ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਕਥਿਤ ਰੂਪ ਵਿਚ ਕਿਵੇਂ ਇਸ ਪੰਜਾਬ ਵੇਅਰ ਹਾਊਸ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਤੈਨਾਤ ਗਗਨ ਰੰਧਾਵਾ ਜ਼ਿਲ੍ਹਾ ਅਧਿਕਾਰੀ ਤੋਂ ਜ਼ਬਰਦਸਤੀ ਰਿਸ਼ਵਤ ਦੀ ਮੰਗ ਕਰਦਾ ਸੀ। ਉਨ੍ਹਾਂ ਕਿਹਾ ਕਿ ਗਗਨ ਰੰਧਾਵਾ ਆਪਣੀ ਜ਼ਿੰਦਗੀ ਦੀ ਆਖਰੀ ਵੀਡੀਓ ਵਿਚ ਇਸ ਮੰਤਰੀ ਦਾ ਨਾਮ ਲੈ ਕੇ ਸਲਫਾਸ ਖਾਣ ਦੀ ਗੱਲ ਕਰ ਰਿਹਾ ਹੈ । ਇਹ ਗੱਲ ਉਸਦੀ ਜ਼ਿੰਦਗੀ ਦੀ ਆਖਰੀ ਵੀਡੀੳ ਦੀ ਆਖਰੀ ਘੋਸ਼ਣਾ ਹੈ ਜਿਸ ਵਿਚ ਲਾਲਜੀਤ ਭੁੱਲਰ ਨੂੰ ਦੋਸ਼ੀ ਦੱਸ ਰਿਹਾ ।
ਤਾਜ਼ਾ ਖ਼ਬਰਾਂ
Free
ਅੰਮ੍ਰਿਤਸਰ ਵੇਅਰਹਾਊਸ ਮੈਨੇਜਰ ਖੁਦਕੁਸ਼ੀ ਮਾਮਲੇ ਉਤੇ ਬਿਕਰਮ ਸਿੰਘ ਮਜੀਠੀਆ ਦਾ ਟਵੀਟ
ਚੰਡੀਗੜ੍ਹ, 21 ਮਾਰਚ- ਅੰਮ੍ਰਿਤਸਰ ਵੇਅਰ ਹਾਊਸ ਦੇ ਮੈਨੇਜਰ ਵਲੋਂ ਖੁਦਕੁਸ਼ੀ ਮਾਮਲੇ ਉਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਟਵੀਟ ਆਇਆ ਹੈ। ਬਿਕਰਮ ਸਿੰਘ ਮਜੀਠੀਆ...
ਅਜੀਤ ਡੈਸਕ
21-03-2026