15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਿਰਾਟ ਕੋਹਲੀ ਬਣਿਆ ਟੀਚੇ ਦਾ ਪਿੱਛਾ ਕਰਦੇ ਹੋਏ 4000 ਆਈ.ਪੀ.ਐਲ. ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼

ਬੈਂਗਲੁਰੂ, 29 ਮਾਰਚ - ਆਈ.ਪੀ.ਐਲ. ਦੇ 19ਵੇਂ ਸੀਜ਼ਨ ਦਾ ਆਗਾਜ਼ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਮੈਚ ਨਾਲ ਹੋਇਆ। ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਵਿਚ ਰਾਇਲ ਚੈਲੇਂਜਰਜ਼...

ਅਜੀਤ ਡੈਸਕ 29-03-2026

ਬੈਂਗਲੁਰੂ, 29 ਮਾਰਚ - ਆਈ.ਪੀ.ਐਲ. ਦੇ 19ਵੇਂ ਸੀਜ਼ਨ ਦਾ ਆਗਾਜ਼ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਮੈਚ ਨਾਲ ਹੋਇਆ। ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ ਙ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦੇਣ ਤੋਂ ਬਾਅਦ ਐਸ.ਆਰ.ਐਚ. ਨੇ ਕੁੱਲ 201 ਦੌੜਾਂ ਬਣਾਈਆਂ । ਆਰ.ਸੀ.ਬੀ. ਨੇ ਸਿਰਫ਼ 15.4 ਓਵਰਾਂ 'ਚ ਟੀਚਾ ਹਾਸਲ ਕਰ ਲਿਆ ।ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਦਿੱਤੇ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਵਿਰਾਟ ਕੋਹਲੀ ਨੇ ਸਿਰਫ਼ 38 ਗੇਂਦਾਂ 'ਤੇ ਨਾਬਾਦ 69 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਿਸ ਵਿੱਚ ਪੰਜ ਚੌਕੇ ਅਤੇ ਪੰਜ ਛੱਕੇ ਲੱਗੇ।ਕੋਹਲੀ ਆਈਪੀਐਲ ਦੇ ਟੀਚੇ ਦਾ ਪਿੱਛਾ ਕਰਦੇ ਹੋਏ 4,000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਇਸ ਤੋਂ ਪਹਿਲਾਂ ਕਿਸੇ ਹੋਰ ਬੱਲੇਬਾਜ਼ ਨੇ ਇਹ ਉਪਲਬਧੀ ਹਾਸਲ ਨਹੀਂ ਕੀਤੀ ਹੈ। 

ਪਿਛਲੀ ਖ਼ਬਰ ਲੇਬਨਾਨ: ਹਿਜ਼ਬੁੱਲਾ ਵਲੋਂ ਸਫੇਦ ਨੇੜੇ ਇਜ਼ਰਾਈਲੀ ਠਿਕਾਣਿਆਂ 'ਤੇ ਹਮਲਿਆਂ ਦਾ ਦਾਅਵਾ ਅਗਲੀ ਖ਼ਬਰ ਐਨਡੀਏ ਦੇ ਹੱਕ ਵਿਚ ਹੈ ਕੇਰਲਮ ਦਾ ਮੂਡ - ਪ੍ਰਧਾਨ ਮੰਤਰੀ ਮੋਦੀ