24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜਿਉਣ ਵਾਲਾ 'ਚ ਅੱਗ ਲੱਗਣ ਨਾਲ ਡੇਢ ਏਕੜ ਕਣਕ ਸੜ ਕੇ ਸੁਆਹ

ਪੰਜਗਰਾਈ ਕਲਾਂ (ਫ਼ਰੀਦਕੋਟ ), 14 ਅਪ੍ਰੈਲ (ਸੁਖਮੰਦਰ ਸਿੰਘ ਬਰਾੜ) - ਇਥੋਂ ਨੇੜਲੇ ਪਿੰਡ ਜਿਉਣ ਵਾਲਾ ਵਿਖੇ ਅੱਗ ਲੱਗਣ ਕਾਰਨ ਲਗਪਗ ਡੇਢ ਏਕੜ ਕਣਕ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ...

ਅਜੀਤ ਡੈਸਕ 14-04-2026

ਪੰਜਗਰਾਈ ਕਲਾਂ (ਫ਼ਰੀਦਕੋਟ ), 14 ਅਪ੍ਰੈਲ (ਸੁਖਮੰਦਰ ਸਿੰਘ ਬਰਾੜ) - ਇਥੋਂ ਨੇੜਲੇ ਪਿੰਡ ਜਿਉਣ ਵਾਲਾ ਵਿਖੇ ਅੱਗ ਲੱਗਣ ਕਾਰਨ ਲਗਪਗ ਡੇਢ ਏਕੜ ਕਣਕ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਔਲਖ ਤੋਂ ਜਿਉਣ ਵਾਲਾ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਸੁਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਕਣਕ ਦੀ ਫ਼ਸਲ ਵਿਚਕਾਰ ਲੰਘਦੀਆਂ ਬਿਜਲੀ ਦੀਆਂ ਤਾਰਾਂ ਹੋਈ ਅਚਾਨਕ ਸਪਾਰਕ ਕਾਰਨ ਕਣਕ ਨੂੰ ਅੱਗ ਲੱਗ ਗਈ, ਜਿਸ ਨਾਲ ਲਗਭਗ ਡੇਢ ਏਕੜ ਕਣਕ ਸੜ ਕੇ ਸੁਆਹ ਹੋ ਗਈ। ਕਣਕ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਪੰਚਾਇਤੀ ਫਾਇਰ ਬ੍ਰਿਗੇਡ ਅਤੇ ਟਰੈਕਟਰਾਂ ਦੀ ਸਹਾਇਤਾ ਨਾਲ ਅੱਗ ਦੇ ਕਾਬੂ ਪਾ ਲਿਆ, ਜਿਸ ਨਾਲ ਕਿਸੇ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। 

ਪਿਛਲੀ ਖ਼ਬਰ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਵਾਰਿਸਾਂ ਨੇ ਘੇਰਿਆ ਹਸਪਤਾਲ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ