10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

30 ਰੁਪਏ ਕਾਰਨ ਪ੍ਰਵਾਸੀ ਮਜ਼ਦੂਰ ਦੀ ਹੱਤਿਆ

ਨਡਾਲਾ, (ਕਪੂਰਥਲਾ), 27 ਅਪ੍ਰੈਲ (ਰਘਬਿੰਦਰ ਸਿੰਘ)- ਥਾਣਾ ਸੁਭਾਨਪੁਰ ਦੇ ਕਸਬਾ ਨਡਾਲਾ ਵਿਖੇ ਦੇਰ ਰਾਤ ਪ੍ਰਵਾਸੀ ਮਜ਼ਦੂਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ...

ਅਜੀਤ ਡੈਸਕ 27-04-2026

ਨਡਾਲਾ, (ਕਪੂਰਥਲਾ), 27 ਅਪ੍ਰੈਲ (ਰਘਬਿੰਦਰ ਸਿੰਘ)- ਥਾਣਾ ਸੁਭਾਨਪੁਰ ਦੇ ਕਸਬਾ ਨਡਾਲਾ ਵਿਖੇ ਦੇਰ ਰਾਤ ਪ੍ਰਵਾਸੀ ਮਜ਼ਦੂਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੂਰਜ ਕੁਮਾਰ (22) ਦੇ ਪਿਤਾ ਰਾਮ ਚੰਦਰ ਮੰਡਲ ਨੇ ਦੱਸਿਆ ਕਿ ਰਾਤ ਸਾਢੇ ਕੁ ਦੱਸ ਵਜੇ 30 ਰੁਪਏ ਪਿੱਛੇ ਮੰਡੀ ਵਿਚ ਸੂਰਜ ਦਾ ਉਸ ਦੇ ਸਾਥੀਆਂ ਦੇ ਨਾਲ ਝਗੜਾ ਹੋਇਆ ਸੀ ਤੇ ਮੈਂ ਉਸ ਨੂੰ ਛੁਡਾ ਕੇ ਕੁਆਟਰ ਛੱਡ ਆਇਆ ਤੇ ਅੱਜ ਮੈਂ ਸਵੇਰੇ ਦੁਬਾਰਾ ਫਿਰ ਉਸ ਨੂੰ ਉਠਾਉਣ ਵਾਸਤੇ ਕੁਆਟਰ ਗਿਆ ਤਾਂ ਵੇਖਿਆ ਤਾਂ ਉਸ ਦੀ ਲਾਸ਼ ਗੇਟ ਕੋਲ ਪਈ ਸੀ। ਘਟਨਾ ਦੀ ਸੂਚਨਾ ਮਿਲਦੇ ਥਾਣਾ ਮੁਖੀ ਸੁਭਾਨਪੁਰ ਹਰਜਿੰਦਰ ਸਿੰਘ,ਚੌਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਮੌਕੇ ’ਤੇ ਪੁੱਜੇ ਹਨ ਤੇ ਮੁੱਢਲੀ ਤਫਤੀਸ਼ ਆਰੰਭ ਕਰ ਦਿੱਤੀ ਹੈ।

ਪਿਛਲੀ ਖ਼ਬਰ ਜਸਟਿਸ ਸਵਰਨ ਕਾਂਤਾ ਦੀ ਅਦਾਲਤ ਵਿਚ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਲਿਖਿਆ ਪੱਤਰ ਅਗਲੀ ਖ਼ਬਰ ਮੁਅੱਤਲ ਡੀ.ਆਈ.ਜੀ. ਭੁੱਲਰ ਦੇ ਘਰ ਤੇ ਫ਼ਾਰਮ ਹਾਊਸ ’ਤੇ ਈ.ਡੀ. ਵਲੋਂ ਛਾਪੇਮਾਰੀ