ਅੰਮ੍ਰਿਤਸਰ, 6 ਮਈ (ਜਸਵੰਤ ਸਿੰਘ ਜੱਸ) - ਮਾਨਵਤਾ ਦੇ ਸਰਬਸਾਂਝੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ, ਮਰਿਆਦਾ ਅਤੇ ਅਦਬ-ਸਤਿਕਾਰ ਨੂੰ ਕਾਇਮ ਰੱਖਣਾ ਹਰਇੱਕ ਦਾ ਫਰਜ਼ ਹੈ। ਪਰਿਕਰਮਾ ਅੰਦਰ ਆਉਣ ਵਾਲੀਆਂ ਸੰਗਤਾਂ ਨਾਲ ਕੁਝ ਵਿਲੌਗਰ ਤੇ ਮੀਡੀਆ ਕਰਮੀਆਂ ਵਲੋਂ ਬਿਨਾਂ ਲੋੜ ਸਵਾਲ-ਜਵਾਬ ਕਰਨ ਨਾਲ ਦਰਸ਼ਨਾਂ ਲਈ ਆਈ ਸੰਗਤ ਨੂੰ ਅਕਸਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੀਡੀਆ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾਂ ਅੰਦਰ ਕਿਸੇ ਨਾਲ ਵੀ ਸਵਾਲ-ਜਵਾਬ ਕਰਕੇ ਵੀਡੀਓ ਨਾ ਬਣਾਏ।
ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਰਧਾ ਨਾਲ ਨਤਮਸਤਕ ਹੋਣ ਪੁੱਜਦੀਆਂ ਹਨ। ਇਸ ਦੌਰਾਨ ਸੰਗਤਾਂ ਨਾਲ ਮੀਡੀਆ ਵਲੋਂ ਸਵਾਲ-ਜਵਾਬ ਕਰਨ ਨਾਲ ਨਾ ਸਿਰਫ਼ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ, ਸਗੋਂ ਪਰਿਕਰਮਾ ਦੀ ਪਵਿੱਤਰ ਮਰਯਾਦਾ ਵਿਚ ਵੀ ਵਿਘਨ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਹੀ ਆਦੇਸ਼ ਹਨ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਕਿਸੇ ਤਰ੍ਹਾਂ ਵੀ ਬਾਈਟ ਆਦਿ ਨਾ ਕੀਤੀ ਜਾਵੇ। ਉਨ੍ਹਾਂ ਸਮੂਹ ਮੀਡੀਆ ਸੰਸਥਾਵਾਂ ਅਤੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ ਕਿਸੇ ਵੀ ਤਰ੍ਹਾਂ ਸਵਾਲ-ਜਵਾਬ ਜਾਂ ਇੰਟਰਵਿਊ ਕਰਨ ਤੋਂ ਗੁਰੇਜ਼ ਕਰਨ। ਜੇਕਰ ਕਿਸੇ ਵੀ ਮਾਮਲੇ ਸੰਬੰਧੀ ਸੰਗਤਾਂ ਦੀ ਪ੍ਰਤੀਕ੍ਰਿਆ ਲੈਣੀ ਲੋੜੀਂਦੀ ਹੋਵੇ, ਤਾਂ ਇਹ ਕਾਰਵਾਈ ਪਰਿਕਰਮਾ ਤੋਂ ਬਾਹਰ ਨਿਰਧਾਰਤ ਸਥਾਨਾਂ ’ਤੇ ਹੀ ਕੀਤੀ ਜਾਵੇ, ਤਾਂ ਜੋ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਤਾਜ਼ਾ ਖ਼ਬਰਾਂ
Free
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਸੰਗਤਾਂ ਨੂੰ ਸਵਾਲ ਜਵਾਬ ਜਾਂ ਇੰਟਰਵਿਊ ਕਰਨ ਤੋਂ ਗੁਰੇਜ਼ ਕਰੇ ਮੀਡੀਆ- ਮੰਨਣ
ਅੰਮ੍ਰਿਤਸਰ, 6 ਮਈ (ਜਸਵੰਤ ਸਿੰਘ ਜੱਸ) - ਮਾਨਵਤਾ ਦੇ ਸਰਬਸਾਂਝੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ, ਮਰਿਆਦਾ ਅਤੇ ਅਦਬ-ਸਤਿਕਾਰ ਨੂੰ ਕਾਇਮ ਰੱਖਣਾ...
ਅਜੀਤ ਡੈਸਕ
06-05-2026