ਚੰਡੀਗੜ੍ਹ, 10 ਮਈ- ਬਿਕਰਮ ਮਜੀਠਿਆ ਵਲੋਂ ਬੰਟੀ ਬੈਂਸ ਦੇ ਖਿਲਾਫ ਦਿੱਤੇ ਗਏ ਬਿਆਨ ਨੂੰ ਲੈ ਕੇ ਬੰਟੀ ਵਲੋ ਮਜੀਠਿਆ ਨੂੰ ਪਲਟਵਾਰ ਜਵਾਬ ਦਿੱਤਾ ਗਿਆ ਹੈ। ਮਜੀਠਿਆ ਦੇ ਵਿਦੇਸ਼ ਭੱਜਣ ਦੇ ਦਾਅਵਿਆਂ ਤੇ ਬੰਟੀ ਬੈਂਸ ਭੜਕ ਗਏ ਹਨ। ਬੰਟੀ ਨੇ ਕਿਹਾ ਕਿ ਜਿਨ੍ਹਾਂ ਮਰਦਾਂ ਵਿਚ ਇੱਜ਼ਤ ਤੇ ਸਨਮਾਨ ਹੁੰਦਾ ਹੈ, ਉਹ ਕਦੇ ਭੱਜਦੇ ਨਹੀਂ।
ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਉੱਥੇ ਹੀ ਖੜ੍ਹਾ ਹਾਂ ਅਤੇ ਬਾਅਦ ਵੀ ਸਿਰ ਉੱਚਾ ਕਰਕੇ ਖੜ੍ਹਾ ਰਹਾਂਗਾ। ਉਨ੍ਹਾਂ ਕਿਹਾ ਕਿ ਆਪਣੇ ਆਉਣ ਵਾਲੇ ਗਾਣਿਆਂ ਵਿਚ ਤੁਹਾਡੀ ਅਸਲੀਅਤ ਸਾਹਮਣੇ ਲਿਆਵਾਂਗਾ। ਉਨ੍ਹਾਂ ਕਿਹਾ ਕਿ ਤੁਸੀਂ ਨੋਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਅਤੇ ਹੁਣ ਤੁਸੀਂ ਕਲਾਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹੋ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਸਬੂਤ ਦੋਸ਼ ਲਗਾਉਣ ਤੋਂ ਪਹਿਲਾਂ ਜ਼ੂਬਾਨ ਤੇ ਕਾਬੂ ਰੱਖਣਾ ਸਿੱਖੋ।