21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਠਿੰਡਾ 'ਚ ਮੀਡੀਆ ਨੂੰ ਗਿਣਤੀ ਕੇਂਦਰ ਵਿਚ ਜਾਣ ਤੋਂ ਰੋਕਿਆ

ਬਠਿੰਡਾ, 29 ਮਈ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਦੀ ਅੱਜ ਹੋ ਰਹੀ...

ਅਜੀਤ ਡੈਸਕ 29-05-2026

ਬਠਿੰਡਾ, 29 ਮਈ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਦੀ ਅੱਜ ਹੋ ਰਹੀ ਗਿਣਤੀ ਦੌਰਾਨ ਬਠਿੰਡਾ ਵਿਚ ਮੀਡੀਆ ਉਪਰ ਅਣ-ਐਲਾਨੀ ਐਂਮਰਜੈਂਸੀ ਲਗਾ ਦਿੱਤੀ ਗਈ ਹੈ ਤੇ ਕਿਸੇ ਵੀ ਮੀਡੀਆ ਕਰਮੀ ਨੂੰ ਗਿਣਤੀ ਕੇਂਦਰਾਂ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ! ਜਦਕਿ ਬਾਕੀਆਂ ਜਿਲਿਆਂ ਵਿਚ ਮੀਡੀਆ ਨਿਰਵਿਘਨ ਤੌਰ 'ਤੇ ਗਿਣਤੀ ਕੇਂਦਰ ਦਾਖਲ ਹੋ ਕੇ ਕਵਰੇਜ ਕਰ ਰਿਹਾ ਹੈ।
ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਇਸ ਮਾਮਲੇ ਵਿਚ ਦੋਹਰੀ ਨੀਤੀ ਵਰਤੀ ਜਾ ਰਹੀ ਹੈ।

ਇਸ ਪਾਬੰਦੀ ਉਪਰ ਮੀਡੀਆ ਕਰਮੀਆਂ ਵਲੋਂ ਸਵਾਲ ਵੀ ਉਡਾਏ ਜਾ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ! ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਚ ਬਣਾਏ ਗਿਣਤੀ ਕੇਂਦਰ ਵਿਚ ਮੀਡੀਆ ਨੂੰ ਇਕ ਅਲੱਗ ਕਮਰੇ ਵਿਚ ਬਿਠਾਇਆ ਗਿਆ ਹੈ ਜਦਕਿ ਇਸੇ ਤਰਾਂ ਇੱਥੋਂ ਦੇ ਗਰੋਥ ਸੈਂਟਰ ਵਿਚ ਆਈ. ਐਚ. ਐਮ. ਕੰਪਲੈਕਸ ਵਿਚ ਬਣਾਏ ਗਿਣਤੀ ਕੇਂਦਰ ਵਿਚ ਵੀ ਮੀਡੀਆ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ, ਜਿੱਥੇ ਕੁਝ ਪੱਤਰਕਾਰਾਂ ਦੀ ਪ੍ਰਸਾਸ਼ਨ ਨਾਲ ਬਹਿਸਬਾਜੀ ਵੀ ਹੋਈ ਹੈ।

ਬਠਿੰਡਾ ਦੇ ਮੀਡੀਆ ਨੇ ਪੰਜਾਬ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਉਪਰ ਲਗਾਈ ਪਾਬੰਦੀ ਨੂੰ ਤੁਰੰਤ ਹਟਾ ਕੇ ਉਨ੍ਹਾਂ ਨੂੰ ਗਿਣਤੀ ਕੇਂਦਰਾਂ ਅੰਦਰ ਵੋਟਾਂ ਦੀ ਗਿਣਤੀ ਦੀ ਕਵਰੇਜ ਕਰਨ ਦੀ ਤੁਰੰਤ ਪ੍ਰਵਾਨਗੀ ਦਿੱਤੀ ਜਾਵੇ।

ਪਿਛਲੀ ਖ਼ਬਰ ਹਰਿਆਣਾ ਨਗਰ ਕੌਂਸਲ ਦੇ ਨਤੀਜੇ ਚ ਆਪ ਦੇ ਉਮੀਦਵਾਰ ਪਤੀ ਪਤਨੀ ਜੇਤੂ ਅਗਲੀ ਖ਼ਬਰ ਧਾਰੀਵਾਲ ਵਿਚ ਵਾਰਡ ਨੰਬਰ 11-12 ਤੋਂ ਅਕਾਲੀ ਦਲ ਦੇ 2 ਸਕੇ ਭਰਾ ਜੇਤੂ