20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਪਹਿਲੀ ਜਿੱਤ ਆਮ ਆਦਮੀ ਪਾਰਟੀ ਦੇ ਖਾਤੇ ਚ ਗਈ

ਰਾਜਪੁਰਾ, 29 ਮਈ (ਰਣਜੀਤ ਸਿੰਘ)- ਨਗਰ ਕੌਂਸਲ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਮਿਨੀ ਸੈਕਟਰੀਏਟ ਰਾਜਪੁਰਾ ਵਿਖੇ ਹੋ ਰਹੀ ਹੈ ਭਾਵੇਂ ਇਸ ਸਬੰਧੀ ਅਧਿਕਾਰਕ ਤੌਰ ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਸੂਤਰਮ ਮੁਤਾਬਕ ਆਮ ਆਦਮੀ ਪਾਰਟੀ ਦਾ ਛੇ ਨੰਬਰ ਵਾਰਡ ਤੋਂ ...

ਅਜੀਤ ਡੈਸਕ 29-05-2026

ਰਾਜਪੁਰਾ, 29 ਮਈ (ਰਣਜੀਤ ਸਿੰਘ)- ਨਗਰ ਕੌਂਸਲ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਮਿਨੀ ਸੈਕਟਰੀਏਟ ਰਾਜਪੁਰਾ ਵਿਖੇ ਹੋ ਰਹੀ ਹੈ ਭਾਵੇਂ ਇਸ ਸਬੰਧੀ ਅਧਿਕਾਰਕ ਤੌਰ ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਸੂਤਰਮ ਮੁਤਾਬਕ ਆਮ ਆਦਮੀ ਪਾਰਟੀ ਦਾ ਛੇ ਨੰਬਰ ਵਾਰਡ ਤੋਂ ਕ੍ਰਿਸ਼ਨ ਕੁਮਾਰ 81 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਗਿਆ ਹੈ। ਅਤੇ ਇਸ ਦੇ ਨਾਲ ਹੀ ਦੂਜੀ ਵੱਡੀ ਅਪਡੇਟ ਜਿਹੜੀ ਆ ਰਹੀ ਹੈ ਉਹ ਚਾਰ ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਕੰਡੇ ਵਾਲਾ ਜਿਹੜਾ ਕਿ ਪਹਿਲਾਂ ਅਕਾਲੀ ਦਲ ਤੋਂ ਜਿੱਤਿਆ ਸੀ ਅਤੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਵੱਲ ਮੁਹਾਰਾ ਮੋੜ ਲਈਆਂ ਸਨ ਇਸ ਬਾਰੇ ਉਸ ਨੂੰ ਆਪ ਪਾਰਟੀ ਦੀ ਟਿਕਟ ਨਹੀਂ ਸੀ ਦਿੱਤੀ ਅਤੇ ਉਹ ਆਜ਼ਾਦ ਤੌਰ ਤੇ ਮੈਦਾਨ ਵਿੱਚ ਕੁੱਦ ਗਿਆ ਸੀ ਉਸ ਦੇ ਮੁਕਾਬਲੇ ਪਰਬਤ ਆਗੂ ਆਮ ਆਦਮੀ ਪਾਰਟੀ ਦਾ ਟਿਕਟ ਲੈ ਕੇ ਆਇਆ ਸੀ ਪਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਕੰਡੇ ਵਾਲਾ ਕਾਫੀ ਵੱਡੀ ਲੀਡਰ ਅੱਗੇ ਚੱਲ ਰਹੇ ਹਨ। ਜਦ ਕਿ ਪਰਬਤ ਕਦ ਆਗੂ ਕਾਫੀ ਪਛੜ ਗਏ ਲੱਗ ਰਹੇ ਹਨ|

ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ, ਆਪ ਦੇ 10 ਅਤੇ ਅਕਾਲੀ ਦਲ ਦਾ ਇਕ ਉਮੀਦਵਾਰ ਜੇਤੂ ਅਗਲੀ ਖ਼ਬਰ ਮਲੋਟ ਵਿਖੇ ਅਜੇ ਤੱਕ ਅਮਨ ਅਮਾਨ ਨਾਲ ਚੱਲ ਰਿਹਾ ਹੈ ਵੋਟਾਂ ਦੀ ਗਿਣਤੀ ਦਾ ਕੰਮ