20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਧਾਰੀਵਾਲ 'ਤੇ ਆਪ ਨੂੰ ਮਿਲਿਆ ਬਹੁਮਤ, ਕਾਂਗਰਸ ਬੁਰੀ ਤਰ੍ਹਾਂ ਪਛੜੀ

ਬਟਾਲਾ, 29 ਮਈ (ਸਤਿੰਦਰ ਸਿੰਘ)- 13 ਵਾਰਡਾਂ ਵਾਲੀ ਨਗਰ ਕੌਂਸਲ ਧਾਰੀਵਾਲ ਉੱਪਰ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ...

ਅਜੀਤ ਡੈਸਕ 29-05-2026

ਬਟਾਲਾ, 29 ਮਈ (ਸਤਿੰਦਰ ਸਿੰਘ)- 13 ਵਾਰਡਾਂ ਵਾਲੀ ਨਗਰ ਕੌਂਸਲ ਧਾਰੀਵਾਲ ਉੱਪਰ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਹੈ, ਜਦ ਕਿ ਕਾਂਗਰਸ ਪਾਰਟੀ ਇੱਥੇ ਬੁਰੀ ਤਰ੍ਹਾਂ ਪਛੜੀ ਹੈ ਇਥੋਂ ਸੱਤ ਵਾਰਡਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਹਨ ਜਦਕਿ ਦੋ ਉੱਪਰ ਕਾਂਗਰਸ ਅਤੇ ਦੋ ਉੱਪਰ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਜਦਕਿ ਬੀਜੇਪੀ ਅਤੇ ਆਜ਼ਾਦ ਇੱਕ-ਇੱਕ ਉਮੀਦਵਾਰ ਜਿੱਤੇ ਹਨ ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਦੇ ਜੱਦੀ ਹਲਕੇ ਕਾਦੀਆਂ ਵਿੱਚ ਨਗਰ ਕੌਂਸਲ ਧਾਰੀਵਾਲ ਪੈਂਦੀ ਹੈ ਜਿੱਥੇ ਕਾਂਗਰਸ ਨੂੰ ਦੋ ਕੌਂਸਲਰਾਂ ਨਾਲ ਹੀ ਸਬਰ ਕਰਨਾ ਪਵੇਗਾ। 

ਪਿਛਲੀ ਖ਼ਬਰ ਪਾਇਲ 'ਚ ਜੇਤੂ ਨਤੀਜੇ ਆਉਣੇ ਸ਼ੁਰੂ ਅਗਲੀ ਖ਼ਬਰ ਨਗਰ ਪੰਚਾਇਤ ਕੋਟਸ਼ਮੀਰ ਦੇ ਨਤੀਜੇ