19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੱਟੀ ਨਗਰ ਕੌਂਸਲ ‘ਚ ਤਿਕੋਣਾ ਮੁਕਾਬਲਾ ਕਿਸੇ ਪਾਰਟੀ ਨੂੰ ਨਾ ਮਿਲਿਆ ਸਪੱਸ਼ਟ ਬਹੁਮਤ

ਪੱਟੀ, 29 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ )-ਨਗਰ ਕੌਂਸਲ ਪੱਟੀ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਅੱਜ ਪਿੰਡ ਕੈਰੋ ਵਿਖੇ ਸਥਿਤ ਸਰਕਾਰੀ ਸਕੂਲ ਵਿੱਚ ਸਵੇਰੇ 8 ਵਜੇ ਤੋਂ ਚੱਲੀ ਗਿਣਤੀ ਦੌਰਾਨ ਐਲਾਨੇ ਗਏ। ਚੋਣ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਨਗਰ ਕੌਂਸਲ ‘ਤੇ ਕਬਜ਼ੇ ਲਈ ਸਿਆਸੀ ਹਲਚਲ ਤੇਜ਼ ਹੋ ਗਈ...

ਅਜੀਤ ਡੈਸਕ 29-05-2026

ਕਾਂਗਰਸ ਦੇ 9, ਆਮ ਆਦਮੀ ਪਾਰਟੀ ਦੇ 6 ਅਤੇ ਕੈਰੋ ਪਰਿਵਾਰ ਦੇ 4 ਉਮੀਦਵਾਰ ਜੇਤੂ
ਪੱਟੀ, 29 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ )-ਨਗਰ ਕੌਂਸਲ ਪੱਟੀ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਅੱਜ ਪਿੰਡ ਕੈਰੋ ਵਿਖੇ ਸਥਿਤ ਸਰਕਾਰੀ ਸਕੂਲ ਵਿੱਚ ਸਵੇਰੇ 8 ਵਜੇ ਤੋਂ ਚੱਲੀ ਗਿਣਤੀ ਦੌਰਾਨ ਐਲਾਨੇ ਗਏ। ਚੋਣ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਨਗਰ ਕੌਂਸਲ ‘ਤੇ ਕਬਜ਼ੇ ਲਈ ਸਿਆਸੀ ਹਲਚਲ ਤੇਜ਼ ਹੋ ਗਈ ਹੈ।
ਨਤੀਜਿਆਂ ਅਨੁਸਾਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਵਿੱਚ ਉਤਰੇ 6 ਦੇ 6 ਉਮੀਦਵਾਰ ਜੇਤੂ ਰਹੇ, ਜਦਕਿ ਕਾਗਰਸ ਨੇ ਸਭ ਤੋਂ ਵੱਧ 9 ਸੀਟਾਂ ‘ਤੇ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਆਦੇਸਪ੍ਰਤਾਪ ਸਿੰਘ ਕੈਰੋਂ ਸੰਬੰਧਿਤ ਕੈਰੋ ਪਰਿਵਾਰ ਦੇ 4 ਉਮੀਦਵਾਰ ਵੀ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੇ।
ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ‘ਤੇ ਕਿਹੜਾ ਧੜਾ ਕਾਬਜ਼ ਹੁੰਦਾ ਹੈ। ਕਿਸੇ ਵੀ ਪਾਰਟੀ ਕੋਲ ਪੂਰਾ ਬਹੁਮਤ ਨਾ ਹੋਣ ਕਰਕੇ ਆਉਣ ਵਾਲੇ ਦਿਨਾਂ ਵਿੱਚ ਗਠਜੋੜ ਅਤੇ ਅੰਦਰੂਨੀ ਰਣਨੀਤੀਆਂ ਮਹੱਤਵਪੂਰਨ ਰਹਿਣਗੀਆਂ।
ਨਤੀਜੇ ਆਉਣ ਤੋਂ ਬਾਅਦ ਜੇਤੂ ਉਮੀਦਵਾਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ ਅਤੇ ਵੱਖ-ਵੱਖ ਥਾਵਾਂ ‘ਤੇ ਜਸ਼ਨ ਮਨਾਏ ਗਏ।

 

ਪਿਛਲੀ ਖ਼ਬਰ ਜ਼ੀਰਕਪੁਰ ਦੇ ਵਾਰਡ ਨੰਬਰ 3 ਤੋਂ ਭਾਜਪਾ ਦੇ ਦਵਿੰਦਰ ਸਿੰਘ ਨੇਗੀ ਨੇ ਜਿੱਤ ਹਾਸਲ ਕੀਤੀ ਅਗਲੀ ਖ਼ਬਰ ਨਗਰ ਕੌਂਸਲ ਮਾਨਸਾ ਦੇ ਵਾਰਡ ਨੰ: 23 'ਚੋਂ ਭਾਜਪਾ ਦੇ ਭੂਸ਼ਨ ਕੁਮਾਰ ਜੇਤੂ