11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਭਿਆਨਕ ਸੜਕ ਹਾਦਸੇ 'ਚ ਐੱਸ.ਐੱਚ.ਓ.ਬੇਅੰਤ ਕੌਰ ਦੀ ਮੌਤ

ਮੌੜ ਮੰਡੀ, (ਬਠਿੰਡਾ), 16 ਜੂਨ (ਗੁਰਜੀਤ ਸਿੰਘ ਕਮਾਲੂ)- ਅੱਜ ਸਵੇਰੇ ਮੌੜ ਮੰਡੀ ਅਤੇ ਮਾਈਸਰਖਾਨਾ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਮਹਿਲਾ ਐੱਸ. ਐੱਚ. ਓ. ਦੀ ਮੌਤ ਹੋ ਗਈ....

ਅਜੀਤ ਡੈਸਕ 16-06-2026

ਮੌੜ ਮੰਡੀ, (ਬਠਿੰਡਾ), 16 ਜੂਨ (ਗੁਰਜੀਤ ਸਿੰਘ ਕਮਾਲੂ)- ਅੱਜ ਸਵੇਰੇ ਮੌੜ ਮੰਡੀ ਅਤੇ ਮਾਈਸਰਖਾਨਾ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਮਹਿਲਾ ਐੱਸ. ਐੱਚ. ਓ. ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਈਸਰਖਾਨਾ ਦੀ ਬੇਅੰਤ ਕੌਰ ਪਤਨੀ ਸੁਖਰਾਜ ਸਿੰਘ ,ਜੋ ਕਿ ਮਹਿਲਾ ਥਾਣਾ ਮਾਨਸਾ ਵਿਚ ਬਤੌਰ ਐੱਸ .ਐੱਚ. ਓ. ਤਾਇਨਾਤ ਸੀ ਅਤੇ ਸਵੇਰ ਸਮੇਂ ਨਾਕਿਆਂ ਦੀ ਚੈਕਿੰਗ ਲਈ ਆਪਣੇ ਪਿੰਡ ਮਾਈਸਰਖਾਨਾ ਤੋਂ ਮਾਨਸਾ ਜਾ ਰਹੀ ਸੀ ਤਾਂ ਗੁਰਦੁਆਰਾ ਤਿੱਤਰਸਰ ਕੋਲ ਇਕ ਤੂੜੀ ਦੀ ਭਰੀ ਭੂੰਗ ਵਾਲੀ ਟਰਾਲੀ ਨੂੰ ਕਰੋਸ ਕਰਨ ਲੱਗੀ ਤਾਂ ਸਾਹਮਣੇ ਤੋਂ ਆ ਰਹੀ ਕਿਸੇ ਹੋਰ ਗੱਡੀ ਨਾਲ ਟਕਰਾ ਕੇ ਇਸ ਦੀ ਕਾਰ ਸੜਕ ਕਿਨਾਰੇ ਖੜੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਬੇਅੰਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪਿਛਲੀ ਖ਼ਬਰ ਵਾਇਰਲ ਵੀਡੀਓ ਨਾਲ ਮੇਰੇ ਕੋਈ ਲੈਣ ਦੇਣ ਨਹੀਂ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਸ਼ੰਭੂ ਰੇਲਵੇ ਟਰੈਕ ਧਮਾਕਾ ਮਾਮਲਾ : ਐੱਨ.ਆਈ.ਏ. ਵਲੋਂ ਗੁਰਜਿੰਦਰ ਬਾਬਾ ਗ੍ਰਿਫ਼ਤਾਰ, 8 ਦਿਨਾਂ ਦਾ ਰਿਮਾਂਡ