17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਹਿਲੇ ਟੀ-20 ਵਿਚ ਆਇਰਲੈਂਡ ਹੱਥੋਂ 34 ਦੌੜਾਂ ਨਾਲ ਹਾਰਿਆ ਭਾਰਤ

ਸਟੋਰਮੋਂਟ (ਆਇਰਲੈਂਡ), 26 ਜੂਨ - ਭਾਰਤ ਅਤੇ ਆਇਰਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲੇ ਟੀ-20 ਮੈਚ ਵਿਚ ਭਾਰਤ ਨੂੰ ਮੇਜ਼ਬਾਨ ਟੀਮ ਹੱਥੋਂ 34 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਟੋਰਮੋਂਟ...

ਅਜੀਤ ਡੈਸਕ 26-06-2026

ਸਟੋਰਮੋਂਟ (ਆਇਰਲੈਂਡ), 26 ਜੂਨ - ਭਾਰਤ ਅਤੇ ਆਇਰਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲੇ ਟੀ-20 ਮੈਚ ਵਿਚ ਭਾਰਤ ਨੂੰ ਮੇਜ਼ਬਾਨ ਟੀਮ ਹੱਥੋਂ 34 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਟੋਰਮੋਂਟ ਕ੍ਰਿਕਟ ਗਰਾਊਂਡ ਵਿਚ ਹੋਏ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਆਇਰਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆ ਆਇਰਲੈਂਡ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ 'ਤੇ 182 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 18.5 ਓਵਰਾਂ ਵਿਚ 148 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੇ ਨਾਲ ਹੀ ਆਇਰਲੈਂਡ ਦੀ ਟੀਮ ਨੇ 2 ਮੈਚਾਂ ਦੀ ਲੜੀ ਵਿਚ 1-0 ਦੀ ਬੜਤ ਹਾਸਲ ਕਰ ਲਈ।

ਪਿਛਲੀ ਖ਼ਬਰ ਭੇਦਭਰੀ ਹਾਲਤ ਵਿਚ ਗੁੱਜਰ ਪਰਿਵਾਰਾਂ ਦੀਆਂ 7 ਮੱਝਾਂ ਮਰੀਆਂ. 5 ਦੀ ਹਾਲਤ ਗੰਭੀਰ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ 2026 - ਤੁਰਕੀ ਨੇ 3-2 ਨਾਲ ਹਰਾਇਆ ਅਮਰੀਕਾ ਨੂੰ